ਪੱਤਰ ਪ੍ਰੇਰਕ

ਰਈਆ, 13 ਅਗਸਤ

ਪਿੰਡ ਛਾਪਿਆ ਵਾਲੀ ਦੇ ਵਿਦਿਆਰਥੀ ਦੀ ਲਾਸ਼ ਪਿੰਡ ਦੇ ਛੱਪੜ ਵਿਚੋਂ ਮਿਲੀ ਹੈ। ਵੇਰਵਿਆਂ ਅਨੁਸਾਰ ਹਰਨੂਰ ਸਿੰਘ (13) ਪੁੱਤਰ ਸਵਰਨਜੀਤ ਸਿੰਘ ਵੀਰਵਾਰ ਸਵੇਰੇ ਸਕੂਲ ਲਈ ਰਵਾਨਾ ਹੋਇਆ ਸੀ। ਜਦੋਂ ਉਹ ਸਕੂਲ ਨਾ ਪੁੱਜਾ ਤਾਂ ਪ੍ਰਿੰਸੀਪਲ ਦਾ ਫ਼ੋਨ ਆਇਆ। ਪਰਿਵਾਰ ਨੇ ਸੜਕ ‘ਤੇ ਉਸ ਜਗ੍ਹਾ ਨੂੰ ਵੇਖਿਆ ਜਿੱਥੇ ਉਹ ਸਕੂਲ ਬੱਸ ਦੀ ਉਡੀਕ ਕਰਦਾ ਸੀ। ਉੱਥੋਂ ਹਰਨੂਰ ਦਾ ਬੈਗ ਮਿਲਿਆ। ਇਸ ਬਾਰੇ ਪੁਲੀਸ ਨੂੰ ਸੂਚਿਤ ਕੀਤਾ ਗਿਆ। ਅੱਜ ਸਵੇਰੇ ਹਰਨੂਰ ਦੀ ਲਾਸ਼ ਪਿੰਡ ਦੇ ਛੱਪੜ ਵਿਚੋਂ ਮਿਲੀ। ਡੀਐੱਸਪੀ ਹਰਕ੍ਰਿਸ਼ਨ ਸਿੰਘ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ।

News Source link