ਨਵੀਂ ਦਿੱਲੀ: ਪੈਰਾਲੰਪਿਕ ਖੇਡਾਂ ਲਈ ਅੱਜ 54 ਮੈਂਬਰੀ ਭਾਰਤੀ ਦਲ ਟੋਕੀਓ ਰਵਾਨਾ ਹੋ ਗਿਆ। ਉਨ੍ਹਾਂ ਨੂੰ ਖੇਡ ਮੰਤਰੀ ਅਨੁਰਾਗ ਠਾਕੁਰ ਅਤੇ ਭਾਰਤੀ ਪੈਰਾਲੰਪਿਕ ਕਮੇਟੀ ਨੇ ਰਸਮੀ ਤੌਰ ‘ਤੇ ਰਵਾਨਾ ਕੀਤਾ। ਭਾਰਤੀ ਖਿਡਾਰੀ 24 ਅਗਸਤ ਤੋਂ 5 ਸਤੰਬਰ ਤੱਕ ਹੋਣ ਵਾਲੀਆਂ ਪੈਰਾਲੰਪਿਕ ਖੇਡਾਂ ਦੇ ਨੌ ਮੁਕਾਬਲਿਆਂ ‘ਚ ਹਿੱਸਾ ਲੈਣਗੇ। ਦਲ ਵਿੱਚ ਦਵੇਂਦਰ ਝਾਝਰੀਆ (ਐੱਫ-46 ਜੈਵੇਲਿਨ ਥ੍ਰੋਅਰ), ਮਰਿਅੱਪਨ ਥਾਂਗਵੇਲੂ (ਟੀ-63 ਉੱਚੀ ਛਾਲ) ਅਤੇ ਵਿਸ਼ਵ ਚੈਂਪੀਅਨ ਸੰਦੀਪ ਚੌਧਰੀ (ਐੱਫ-64 ਜੈਵੇਲਿਨ ਥ੍ਰੋਅਰ) ਆਦਿ ਖਿਡਾਰੀ ਸ਼ਾਮਲ ਹਨ, ਜੋ ਤਗ਼ਮੇ ਦੇ ਪ੍ਰਬਲ ਦਾਅਵੇਦਾਰ ਹਨ। ਮਰਿਅੱਪਨ 24 ਅਗਸਤ ਨੂੰ ਖੇਡਾਂ ਦੇ ਉਦਘਾਟਨੀ ਸਮਾਗਮ ਦੌਰਾਨ ਭਾਰਤੀ ਦਸਤੇ ਦੇ ਝੰਡਾਬਰਦਾਰ ਹੋਣਗੇ। -ਪੀਟੀਆਈ

News Source link