ਨਵੀਂ ਦਿੱਲੀ, 12 ਅਗਸਤ

ਖਾਧ ਪਦਾਰਥਾਂ ਦੀਆਂ ਕੀਮਤਾਂ ਘਟਣ ਕਾਰਨ ਜੁਲਾਈ ਮਹੀਨੇ ਵਿੱਚ ਪਰਚੂਨ ਮਹਿੰਗਾਈ ਦਰ ਘੱਟ ਕੇ 5.59 ਰਹਿ ਗਈ ਹੈ। ਇਹ ਅਧਿਕਾਰਤ ਅੰਕੜੇ ਅੱਜ ਇਥੇ ਜਾਰੀ ਕੀਤੇ ਗਏ ਹਨ। ਵੇਰਵਿਆਂ ਅਨੁਸਾਰ ਮਹਿੰਗਾਈ ਦਰ ਜੂਨ ਮਹੀਨੇ ਵਿੱਚ 6.26 ਫੀਸਦ ਸੀ ਤੇ ਇਕ ਸਾਲ ਪਹਿਲਾਂ ਜੁਲਾਈ ਮਹੀਨੇ ਵਿੱਚ ਮਹਿੰਗਾਈ ਦਰ 6.73 ਫੀਸਦ ਸੀ। ਬੀਤੇ ਜੁਲਾਈ ਮਹੀਨੇ ਵਿੱਚ ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਘਟਣ ਕਾਰਨ ਮਹਿੰਗਾਈ ਵਿੱਚ ਕੁਝ ਰਾਹਤ ਮਹਿਸੂਸ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਭਾਰਤੀ ਰਿਜ਼ਰਵ ਬੈਂਕ ਨੂੰ ਦੇਸ਼ ਵਿੱਚ ਮਹਿੰਗਾਈ ਦਰ 4 ਫੀਸਦ ‘ਤੇ ਸਥਿਰ ਰੱਖਣ ਦੀ ਜ਼ਿੰਮੇਵਾਰੀ ਮਿਲੀ ਹੋਈ ਹੈ ਜੋ ਕਿ ਦੋ ਫੀਸਦ ਤੱਕ ਘੱਟ ਜਾਂ ਵੱਧ ਸਕਦੀ ਹੈ। -ਪੀਟੀਆਈ

News Source link