ਜੋਗਿੰਦਰ ਸਿੰਘ ਓਬਰਾਏ

ਖੰਨਾ, 12 ਅਗਸਤ

ਦੇਰ ਰਾਤ ਇਥੋਂ ਦੇ ਨੈਸ਼ਨਲ ਹਾਈਵੇ ‘ਤੇ ਕਿਸੇ ਅਣਪਛਾਤੇ ਵੱਲੋਂ ਕੈਂਟਰ ਡਰਾਈਵਰ ਦਾ ਰਾਡਾਂ ਮਾਰ ਕੇ ਕਤਲ ਕਰ ਦਿੱਤਾ ਗਿਆ, ਜਦੋਂ ਕਿ ਕਲੀਨਰ ਦੀ ਹਾਲਤ ਗੰਭੀਰ ਹੈ। ਮ੍ਰਿਤਕ ਦੀ ਪਹਿਚਾਣ ਰਛਪਾਲ ਸਿੰਘ ਵਾਸੀ ਜੰਮੂ ਵਜੋਂ ਹੋਈ। ਕੈਂਟਰ ਮਾਲਕ ਹਰਦਿਆਲ ਸਿੰਘ ਨੇ ਦੱਸਿਆ ਕਿ ਉਸ ਦਾ ਡਰਾਈਵਰ ਕੈਂਟਰ ਵਿਚ ਮਾਲ ਲੱਦ ਕੇ ਲੁਧਿਆਣਾ ਤੋਂ ਅੰਬਾਲਾ ਜਾ ਰਿਹਾ ਸੀ ਅਤੇ ਰਸਤੇ ਵਿਚ ਇਹ ਵਾਰਦਾਤ ਹੋਈ। ਸ਼ੱਕ ਮਾਮਲਾ ਕਿਸੇ ਲੁੱਟ ਖੋਹ ਨਾਲ ਜੁੜਿਆ ਹੋਇਆ ਹੈ ਅਤੇ ਗੱਡੀ ਦੇ ਟੁੱਟੇ ਸ਼ੀਸਿਆਂ ਤੋਂ ਲੱਗਦਾ ਹੈ ਕਿ ਕੈਂਟਰ ਦੀ ਟੱਕਰ ਉਪਰੰਤ ਕੋਈ ਝਗੜਾ ਹੋਇਆ ਹੋਵੇਗਾ। ਇਸ ਕਾਰਨ ਕਤਲ ਹੋਇਆ। ਇਸ ਸਬੰਧੀ ਡੀਐੱਸਪੀ ਰਾਜਨਪਰਮਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅਣਪਛਾਤੇ ਵਿਅਕਤੀਆਂ ਖਿਲਾਫ਼ ਪਰਚਾ ਦਰਜ ਕਰਕੇ ਮੁਲਜ਼ਮ ਦੀ ਭਾਲ ਜਾਰੀ ਕਰ ਦਿੱਤੀ ਗਈ ਹੈ।

News Source link