ਕਾਨਪੁਰ (ਉੱਤਰ ਪ੍ਰਦੇਸ਼), 12 ਅਗਸਤ

ਇਥੋਂ ਦੇ ਕੱਚੀ ਬਸਤੀ ਇਲਾਕੇ ਵਿੱਚ ਇਕ ਮੁਸਲਿਮ ਵਿਅਕਤੀ ਦੀ ਭੀੜ ਵੱਲੋਂ ਕੁੱਟਮਾਰ ਕੀਤੀ ਗਈ ਤੇ ਉਸ ਨੂੰ ਜੈ ਸ੍ਰੀ ਰਾਮ ਕਹਿਣ ਲਈ ਮਜਬੂਰ ਕੀਤਾ ਜਾ ਰਿਹਾ ਸੀ। ਇਸ ਘਟਨਾ ਦੀ ਵੀਡੀਓ ਵਾਇਰਲ ਹੋਣ ‘ਤੇ ਪੁਲੀਸ ਵੀ ਹਰਕਤ ਵਿੱਚ ਆ ਗਈ ਹੈ। ਡਿਪਟੀ ਕਮਿਸ਼ਨਰ (ਪੁਲੀਸ) ਰਵੀਨਾ ਤਿਆਗੀ ਨੇ ਦੱਸਿਆ ਕਿ ਪੀੜਤ ਵਿਅਕਤੀ ਦੀ ਸ਼ਿਕਾਇਤ ‘ਤੇ ਕੇਸ ਦਰਜ ਕਰ ਲਿਆ ਗਿਆ ਤੇ ਕਾਨੂੰਨੀ ਕਾਰਵਾਈ ਜਾਰੀ ਹੈ। ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ 45 ਵਰ੍ਹਿਆਂ ਦੇ ਵਿਅਕਤੀ ਦੀ ਕੁੱਟਮਾਰ ਕੀਤੀ ਜਾ ਰਹੀ ਤੇ ਉਸ ਦੀ ਧੀ ਹਮਲਾਵਰਾਂ ਨੂੰ ਮਿੰਨਤਾਂ ਕਰ ਰਹੀ ਹੈ ਕਿ ਉਸ ਦੇ ਪਿਤਾ ਨੂੰ ਛੱਡ ਦਿੱਤਾ ਜਾਵੇ। ਇਸ ਉਪਰੰਤ ਪੁਲੀਸ ਕਰਮਚਾਰੀ ਪੀੜਤ ਵਿਅਕਤੀ ਨੂੰ ਜੀਪ ਵਿੱਚ ਬਿਠਾ ਕੇ ਥਾਣੇ ਲੈ ਜਾਂਦੇ ਹਨ। ਪੁਲੀਸ ਅਨੁਸਾਰ ਕੁੱਟਮਾਰ ਦਾ ਸ਼ਿਕਾਰ ਹੋਇਆ ਵਿਅਕਤੀ ਰਿਕਸ਼ਾ ਚਾਲਕ ਹੈ ਤੇ ਇਕ ਮੁਸਲਿਮ ਪਰਿਵਾਰ ਦਾ ਰਿਸ਼ਤੇਦਾਰ ਹੈ। -ਏਜੰਸੀ

News Source link