ਕਰਾਚੀ, 12 ਅਗਸਤ

ਪਾਕਿਸਤਾਨ ਦੇ ਕਰਾਚੀ ਵਿੱਚ ਇੱਕ ਵਿਅਕਤੀ 20 ਕਰੋੜ ਰੁਪਏ ਨਕਦੀ ਨਾਲ ਲੱਦੀ ਵੈਨ ਲੈ ਕੇ ਫ਼ਰਾਰ ਹੋ ਗਿਆ। ਪੁਲੀਸ ਵੱਲੋਂ ਦਰਜ ਐੱਫਆਈਆਰ ਅਨੁਸਾਰ ਜਦੋਂ ਵੈਨ ਦਾ ਸੁਰੱਖਿਆ ਗਾਰਡ ਨਕਦੀ ਜਮ੍ਹਾਂ ਕਰਵਾਉਣ ਸਬੰਧੀ ਚੁੰਦਰੀਗਰ ਰੋਡ ‘ਤੇ ਸਟੇਟ ਬੈਂਕ ਆਫ਼ ਪਾਕਿਸਤਾਨ ‘ਇਮਾਰਤ ਦੇ ਅੰਦਰ ਗਿਆ ਤਾਂ ਕੰਪਨੀ ਦਾ ਡਰਾਈਵਰ ਹੁਸੈਨ ਸ਼ਾਹ ਵੈਨ ਲੈ ਕੇ ਭੱਜ ਕੇ ਲੈ ਗਿਆ। ਕੈਸ਼ ਟਰਾਂਜੈਕਸ਼ਨ ਕੰਪਨ ਦੇ ਖੇਤਰੀ ਅਧਿਕਾਰੀ ਨੇ ਸ਼ਿਕਾਇਤ ਦਰਜ ਕਰਵਾਈ ਹੈ। ਚੁੰਦਰੀਗਰ ਰੋੜ ਪਾਕਿਸਤਾਨ ਦਾ ਵਿੱਤੀ ਕੇਂਦਰ ਹੈ, ਜਿਥੇ ਕਈ ਬੈਂਕ ਸਥਿਤ ਹਨ। ਗਾਰਡ ਬਾਹਰ ਆਇਆ ਤਾਂ ਦੇਖਿਆ ਵੈਨ ਨਹੀਂ ਸੀ। ਉਸ ਨੂੰ ਲੱਗਿਆ ਡਰਾਈਵਰ ਕਿਧਰੇ ਚਲਾ ਗਿਆ ਹੈ ਤੇ ਕੁੱਝ ਦੇਰ ਵਿੱਚ ਆ ਜਾਵੇਗਾ ਪਰ ਜਦੋਂ ਉਹ ਨਾ ਪਰਤਿਆ ਤਾਂ ਉਸ ਨੂੰ ਫੋਨ ਕੀਤਾ ਤਾਂ ਉਸ ਦਾ ਫੋਨ ਬੰਦ ਸੀ। ਥੋੜ੍ਹੇ ਸਮੇਂ ਬਾਅਦ ਜਾਂਚ ਦੌਰਾਨ ਵੈਨ ਤਾਂ ਮਿਲ ਗਈ ਪਰ ਡਰਾਈਵਰ ਤੇ ਨਕਦੀ ਨਹੀਂ ਮਿਲ।

News Source link