ਮੇਜਰ ਸਿੰਘ ਮੱਟਰਾਂ

ਭਵਾਨੀਗੜ੍ਹ, 12 ਅਗਸਤ

ਦਸ ਦਿਨ ਪਹਿਲਾਂ ਆਪਣੀ ਪ੍ਰੇਮਿਕਾ ਨੂੰ ਮਿਲਣ ਲਈ ਨੇੜਲੇ ਪਿੰਡ ਸੰਘਰੇੜੀ ਜਾਂਦੇ ਹੋਏ ਰਾਹ ‘ਚੋੰ ਅਗਵਾ ਹੋਏ ਨੌਜਵਾਨ ਰਾਮਜੀਤ ਸਿੰਘ ਦੀ ਲਾਸ਼ ਨੂੰ ਪੁਲੀਸ ਨੇ 11 ਦਿਨਾਂ ਬਾਅਦ ਬਠਿੰਡਾ ਨੇੜੇ ਰਜਵਾਹੇ ‘ਚੋਂ ਬਰਾਮਦ ਕੀਤਾ ਹੈ। ਪੁਲੀਸ ਨੇ ਮਾਮਲੇ ‘ਚ ਮ੍ਰਿਤਕ ਨੌਜਵਾਨ ਦੀ ਪ੍ਰੇਮਿਕਾ ਅਤੇ ਉਸ ਦੇ ਭਰਾ ਸਮੇਤ ਚਾਰ ਜਣਿਆਂ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋੰ ਮੋਟਰਸਾਈਕਲ ਤੋੰ ਇਲਾਵਾ ਘਟਨਾ ਨੂੰ ਅੰਜਾਮ ਦੇਣ ਲਈ ਵਰਤੇ ਹਥਿਆਰ ਬਰਾਮਦ ਕਰਕੇ ਫਰਾਰ ਪ੍ਰੇਮਿਕਾ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

News Source link