ਨਵੀਂ ਦਿੱਲੀ, 11 ਅਗਸਤ

ਰਾਜ ਸਭਾ ਵਿਚ ਕਾਂਗਰਸ ਦੇ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਵਤੀਰੇ ਦੀ ਤੁਲਨਾ 26 ਜਨਵਰੀ ਨੂੰ ਲਾਲ ਕਿਲ੍ਹੇ ‘ਤੇ ਹੋਈ ਘਟਨਾ ਨਾਲ ਕਰਦਿਆਂ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਅੱਜ ਕਿਹਾ ਕਿ ਫਾਈਲ ਸਦਨ ਦੀ ਚੇਅਰ ਵੱਲ ਸੁੱਟਣੀ “ਸ਼ਰਮਨਾਕ” ਘਟਨਾ ਹੈ। ਉਨ੍ਹਾਂ ਲੋਕ ਸਭਾ ਅਤੇ ਰਾਜ ਸਭਾ ਦੇ ਕੰਮ ਵਿੱਚ ਵਿਘਨ ਪਾਉਣ ਲਈ ਕਾਂਗਰਸ ਅਤੇ ਵਿਰੋਧੀ ਪਾਰਟੀਆਂ ‘ਤੇ ਦੀ ਆਲੋਚਨਾ ਕੀਤੀ। ਮੰਗਲਵਾਰ ਨੂੰ ਖੇਤੀਬਾੜੀ ਬਾਰੇ ਚਰਚਾ ਸ਼ੁਰੂ ਹੋਣ ਵਾਲੀ ਸੀ ਤਾਂ ਸ੍ਰੀ ਬਾਜਵਾ ਨੇ ਸਦਨ ਦੇ ਵਿੱਚ ਅਧਿਕਾਰੀਆਂ ਦੀ ਮੇਜ਼ ‘ਤੇ ਚੜ੍ਹ ਕੇ ਸਰਕਾਰੀ ਫਾਈਲ ਨੂੰ ਚੇਅਰਮੈਨ ਵੱਲ ਸੁੱਟ ਦਿੱਤਾ ਸੀ। ਸ੍ਰੀ ਠਾਕੁਰ ਨੇ ਕਿਹਾ ਕਿ ਚੇਅਰ ਵੱਲ ਫਾਈਲ ਸੁੱਟਣਾ ਸ਼ਰਮਨਾਕ ਘਟਨਾ ਸੀ ਤੇ ਇਹ ਵਿਵਹਾਰ 26 ਜਨਵਰੀ ਨੂੰ ਜੋ ਲਾਲ ਕਿਲ੍ਹੇ ‘ਤੇ ਹੋਇਆ ਉਸ ਤੋਂ ਘੱਟ ਨਹੀਂ ਹੈ।

News Source link