ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰਾਂ ਬਾਰੇ ਸੰਸਥਾ ਦੇ ਮੁਖੀ ਨੇ ਅਫ਼ਗਾਨਿਸਤਾਨ ‘ਚ ਵਿਗੜਦੇ ਹਾਲਾਤ ‘ਤੇ ਚਿੰਤਾ ਜ਼ਾਹਿਰ ਕਰਦਿਆਂ ਗੋਲੀਬੰਦੀ ਦਾ ਸੱਦਾ ਦਿੱਤਾ ਤੇ ਕਿਹਾ ਕਿ ਜੰਗ ਦੀ ਮਾਰ ਹੇਠਾਂ ਆਏ ਮੁਲਕ ‘ਚ ਔਰਤਾਂ ਦੀ ਹੋਂਦ ਤੇ ਬੁਨਿਆਦੀ ਮਨੁੱਖੀ ਅਧਿਕਾਰਾਂ ਨੂੰ ਗੰਭੀਰ ਖ਼ਤਰਾ ਹੈ। ਸੰਸਥਾ ਨੇ ਕਿਹਾ ਕਿ ਅਫ਼ਗਾਨਿਸਤਾਨ ‘ਚ ਇੱਕ ਮਹੀਨੇ ਅੰਦਰ ਹੀ ਹੇਲਮੰਦ, ਕੰਧਾਰ ਤੇ ਹੇਰਾਤ ਸੂਬੇ ‘ਚ ਹੋੲੇ ਹਮਲਿਆਂ ‘ਚ ਇੱਕ ਹਜ਼ਾਰ ਤੋਂ ਵੱਧ ਲੋਕ ਮਾਰੇ ਗਏ ਹਨ ਜਾਂ ਜ਼ਖ਼ਮੀ ਹੋਏ ਹਨ। ਉਨ੍ਹਾਂ ਕਿਹਾ ਕਿ ਅਫਗਾਨ ਬੱਚੇ, ਔਰਤਾਂ ਤੇ ਪੁਰਸ਼ ਮੁਸ਼ਕਿਲ ‘ਚ ਹਨ ਤੇ ਉਨ੍ਹਾਂ ਨੂੰ ਹਿੰਸਾ, ਅਸੁਰੱਖਿਆ ਤੇ ਡਰ ਦੇ ਮਾਹੌਲ ‘ਚ ਜਿਊਣਾ ਪੈ ਰਿਹਾ ਹੈ। -ਪੀਟੀਆਈ

News Source link