ਨਵੀਂ ਦਿੱਲੀ, 10 ਅਗਸਤਜੈਵਲਿਨ ਥ੍ਰੋਅਰ ਨੀਰਜ ਚੋਪੜਾ, ਜਿਸ ਨੇ ਰਾਸ਼ਟਰਮੰਡਲ ਖੇਡਾਂ ਅਤੇ ਏਸ਼ੀਆਈ ਖੇਡਾਂ 2018 ਦੇ ਖ਼ਿਤਾਬ ਜਿੱਤਣ ਤੋਂ ਬਾਅਦ ਓਲੰਪਿਕ ਸੋਨ ਤਮਗਾ ਜਿੱਤ ਕੇ ਇਤਿਹਾਸ ਰਚਿਆ ਹੈ, ਦਾ ਟੀਚਾ ਹੁਣ ਵਿਸ਼ਵ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤਣ ਦਾ ਹੈ। ਅਗਲੇ ਸਾਲ ਅਮਰੀਕਾ ਵਿੱਚ ਇਹ ਵਿਸ਼ਵ ਚੈਂਪੀਅਨਸ਼ਿਪ ਹੋਣੀ ਹੈ। ਪਹਿਲਾਂ ਇਹ ਇਸ ਸਾਲ ਹੋਣੀ ਸੀ ਪਰ ਹੁਣ ਇਹ ਅਗਲੇ ਸਾਲ ਹੋਵੇਗੀ। ਚੋਪੜਾ ਨੇ ਇਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ, “ਮੈਂ ਪਹਿਲਾਂ ਹੀ ਏਸ਼ੀਅਨ ਖੇਡਾਂ ਅਤੇ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗਮੇ ਜਿੱਤ ਚੁੱਕਾ ਹਾਂ ਅਤੇ ਹੁਣ ਮੇਰੇ ਕੋਲ ਓਲੰਪਿਕ ਸੋਨ ਤਗਮਾ ਵੀ ਹੈ। ਇਸ ਲਈ ਮੇਰਾ ਅਗਲਾ ਟੀਚਾ ਅਗਲੇ ਸਾਲ ਵਿਸ਼ਵ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤਣਾ ਹੈ।”

News Source link