ਨਵੀਂ ਦਿੱਲੀ, 10 ਅਗਸਤਕੇਂਦਰ ਨੇ ਅੱਜ ਦਿੱਲੀ ਹਾਈ ਕੋਰਟ ਨੂੰ ਦੱਸਿਆ ਕਿ ਪਹਿਲੀ ਨਜ਼ਰੇ ਦੇਖਣ ਤੋਂ ਲੱਗਦਾ ਹੈ ਕਿ ਨਵੀਂ ਸੂਚਨਾ ਤਕਨਾਲੋਜੀ (ਆਈਟੀ) ਨਿਯਮਾਂ ਦੀ ਪਾਲਣਾ ਕਰਦੇ ਹੋਏ ਟਵਿੱਟਰ ਨੇ ਸੀਸੀਓ, ਸ਼ਿਕਾਇਤ ਨਿਵਾਰਣ ਅਧਿਕਾਰੀ (ਆਰਜੀਓ) ਅਤੇ ਨੋਡਲ ਸੰਪਰਕ ਅਧਿਕਾਰੀ (ਐੱਨਸੀਪੀ) ਨੂੰ ਪੱਕੇ ਤੌਰ ‘ਤੇ ਨਿਯੁਕਤ ਕਰ ਦਿੱਤਾ ਹੈ। ਇਹ ਜਾਣਕਾਰੀ ਵਧੀਕ ਸਾਲਿਸਟਰ ਜਨਰਲ ਚੇਤਨ ਸ਼ਰਮਾ ਨੇ ਜਸਟਿਸ ਰੇਖਾ ਪੱਲੀ ਦੇ ਸਿੰਗਲ ਬੈਂਚ ਨੂੰ ਦਿੱਤੀ। ਇਸ ‘ਤੇ ਜਸਟਿਸ ਨੇ ਕੇਂਦਰ ਨੂੰ ਇਸ ਮਾਮਲੇ ‘ਚ ਆਪਣਾ ਰੁਖ਼ ਸਪਸ਼ਟ ਕਰਦਿਆਂ ਦੋ ਹਫ਼ਤਿਆਂ ਅੰਦਰ ਹਲਫ਼ਨਾਮਾ ਦਾਖਲ ਕਰਨ ਦਾ ਹੁਕਮ ਦਿੱਤਾ।

News Source link