ਸ੍ਰੀਨਗਰ, 10 ਅਗਸਤ

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਜਦੋਂ ਕਸ਼ਮੀਰ ਆਉਂਦੇ ਹਨ ਤਾਂ ਉਨ੍ਹਾਂ ਨੂੰ ਘਰ ਆਉਣ ਦਾ ਅਹਿਸਾਸ ਹੁੰਦਾ ਹੈ। ਉਨ੍ਹਾਂ ਵਿਧਾਨ ਸਭਾ ਚੋਣਾਂ ਕਰਾਉਣ ਤੋਂ ਪਹਿਲਾਂ ਜੰਮੂ ਕਸ਼ਮੀਰ ਦਾ ਰਾਜ ਦਾ ਦਰਜਾ ਬਹਾਲ ਕਰਨ ਦੀ ਵਕਾਲਤ ਕੀਤੀ। ਇਥੇ ਨਵੇਂ ਪਾਰਟੀ ਦਫ਼ਤਰ ਦਾ ਉਦਘਾਟਨ ਕਰਨ ਬਾਅਦ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਉਹ ਭਾਵੁਕ ਨਜ਼ਰ ਆਏ। ਉਨ੍ਹਾਂ ਕਿਹਾ, ”ਮੇਰਾ ਪਰਿਵਾਰ ਦਿੱਲੀ ਵਿੱਚ ਰਹਿੰਦਾ ਹੈ। ਇਸ ਤੋਂ ਪਹਿਲਾਂ ਮੇਰਾ ਪਰਿਵਾਰ ਇਲਾਹਾਬਾਦ ਵਿੱਚ ਰਹਿੰਦਾ ਸੀ ਅਤੇ ਇਲਾਹਾਬਾਦ ਤੋਂ ਪਹਿਲਾਂ ਮੇਰਾ ਪਰਿਵਾਰ ਇਥੇ ਰਹਿੰਦਾ ਸੀ।” ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਤੁਹਾਡੀਆਂ ਭਾਵਨਾਵਾਂ ਨੂੰ ਸਮਝਦਾ ਹਾਂ, ਮੇਰੇ ਪਰਿਵਾਰ ਨੇ ਵੀ ਜੇਹਲਮ ਦਾ ਪਾਣੀ ਪੀਤਾ ਹੋਵੇਗਾ। ਕਸ਼ਮੀਰੀਅਤ, ਸਭਿਆਚਾਰ ਅਤੇ ਇਥੋਂ ਦੀ ਸੋਚ ਮੇਰੇ ਵਿੱਚ ਵੀ ਹੋਵੇਗੀ। ਜਦੋਂ ਮੈਂ ਇਥੇ ਆਉਂਦਾ ਹਾਂ। ਮੈਨੂੰ ਘਰ ਆਉਣ ਵਰਗਾ ਅਹਿਸਾਸ ਹੁੰਦਾ ਹੈ। ” ਕਸ਼ਮੀਰ ਨਾਲ ਪਰਿਵਾਰਕ ਰਿਸ਼ਤਿਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਇਥੇ ਸਤਿਕਾਰ ਅਤੇ ਪਿਆਰ ਦੇ ਸੁਨੇਹਾ ਨਾਲ ਆਏ ਹਨ। ਕਾਂਗਰਸ ਦੇ ਸਾਬਕਾ ਪ੍ਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਕਰਾਉਣ ਤੋਂ ਪਹਿਲਾਂ ਇਥੇ ਸੂਬੇ ਦਾ ਦਰਜਾ ਬਹਾਲ ਕੀਤੇ ਜਾਣ ਦੀ ਲੋੜ ਹੈ। ਉਨ੍ਹਾਂ ਕਿਹਾ, ” ਰਾਜ ਦਾ ਦਰਜਾ ਤੁਰਤ ਬਹਾਲ ਕੀਤਾ ਜਾਣਾ ਚਾਹੀਦਾ ਹੈ ਅਤੇ ਉਸ ਤੋਂ ਬਾਅਦ ਜਮਹੂਰੀਅਤ ਦੀ ਪ੍ਰਕਿਰਿਆ(ਵਿਧਾਨ ਸਭਾ ਚੋਣਾਂ) ਸ਼ੁਰੂ ਕਰਨੀ ਚਾਹੀਦੀ ਹੈ। ਇਸ ਪ੍ਰੋਗਰਾਮ ਤੋਂ ਪਹਿਲਾਂ ਰਾਹੁਲ ਨੇ ਮੱਧ ਕਸ਼ਮੀਰ ਦੇ ਗੰਧਰਬਲ ਇਲਾਕੇ ਵਿੱਚ ਸਥਿਤ ਮਾਤਾ ਖੀਰ ਭਵਾਨੀ ਮੰਦਿਰ ਵਿੱਚ ਪੂਜਾ ਕੀਤੀ। -ਪੀਟੀਆਈ

News Source link