ਚੇਨਈ, 10 ਅਗਸਤ

ਭਾਰਤੀ ਪੁਲਾੜ ਏਜੰਸੀ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਵਿੱਚ ਧਰਤੀ ਦੀ ਨਿਗਰਾਨੀ ਲਈ ਉਪਗ੍ਰਹਿ (ਈਓਐਸ-03) ਜਾਂ ਜੀਓ ਇਮੇਜਿੰਗ ਸੈਟੇਲਾਈਟ-1 (ਜੀਸੈਟ-1) ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਉਪਗ੍ਰਹਿ ਦੇ ਵੀਰਵਾਰ ਨੂੰ ਲਾਂਚ ਕੀਤੇ ਜਾਣ ਦੀ ਉਮੀਦ ਹੈ। ਦੂਜੇ ਪਾਸੇ ਇਸਰੋ ਦੇ ਅਧਿਕਾਰੀਆਂ ਨੇ ਉਪਗ੍ਰਹਿ ਦੇ ਲਾਂਚ ਸਬੰਧੀ ਚੁੱਪ ਵੱਟੀ ਹੋਈ ਹੈ। ਜਾਣਕਾਰੀ ਅਨੁਸਾਰ ਜੀਐਸਐਲਵੀ-ਐਫ10 ਪੁਲਾੜ ਵਾਹਨ ਰਾਹੀਂ ਜੀਸੈਟ-1 ਉਪਗ੍ਰਹਿ ਦੂਜੇ ਲਾਂਚਿੰਗ ਪੈਡ ਤੋਂ ਪੁਲਾੜ ਵਿੱਚ ਭੇਜਿਆ ਜਾਵੇਗਾ। ਰਾਕੇਟ ਦੇ ਵੀਰਵਾਰ ਸਵੇਰੇ 5.30 ਵਜੇ ਦਾਗੇ ਜਾਣ ਦੀ ਉਮੀਦ ਹੈ। ਜੀਸੈਟ-1 ਅਸਮਾਨ ਵਿੱਚ ਭਾਰਤ ਦੀ ਅੱਖ ਦਾ ਕੰਮ ਕਰੇਗਾ। ਇਹ ਪਹਿਲਾ ਉਪਗ੍ਰਹਿ ਹੈ ਜਿਸ ਰਾਹੀਂ ਭਾਰਤ ਧਰਤੀ ਦੀ ਨਿਗਰਾਨੀ ਕਰੇਗਾ। –ਏਜੰਸੀ

News Source link