ਜੋਗਿੰਦਰ ਸਿੰਘ ਮਾਨ

ਮਾਨਸਾ, 28 ਜੁਲਾਈ

ਪੰਜਾਬ ਅਤੇ ਹਰਿਆਣਾ ਸਮੇਤ ਉੱਤਰੀ ਭਾਰਤ ਨੂੰ ਅੱਜ ਵੱਡੇ ਤੜਕੇ ਤੋਂ ਮੀਂਹ ਨਾਲ ਗਰਮੀ ਤੋਂ ਰਾਹਤ ਮਿਲੀ। ਮੀਂਹ ਨਾਲ ਫਸਲਾਂ ਤੇ ਕਿਸਾਨਾਂ ‘ਤੇ ਰੌਣਕ ਆ ਗਈ।

ਭਾਰਤੀ ਮੌਸਮ ਵਿਭਾਗ ਦੇ ਹਵਾਲੇ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਅਗਲੇ 48-72 ਘੰਟਿਆਂ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਉਤਰਾਖੰਡ, ਚੰਡੀਗੜ੍ਹ, ਦਿੱਲੀ ਵਿਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਮੀਂਹ ਨਾਲ ਪੰਜਾਬ ਵਿੱਚ ਬਿਜਲੀ ਦਾ ਸੰਕਟ ਦੂਰ ਹੋਣ ਦੀ ਵੱਡੀ ਉਮੀਦ ਹੈ। ਮੀਂਹ ਕਾਰਨ ਅੱਜ ਸਾਰੇ ਪਾਸੇ ਕਿਸਾਨਾਂ ਵਲੋਂ ਮੋਟਰਾਂ ਨੂੰ ਬੰਦ ਕੀਤੀਆਂ ਹੋਈਆਂ ਹਨ ਤੇ ਕਿਸਾਨ ਖੇਤਾਂ ਵਿਚ ਯੂਰੀਆ ਖਾਦ ਖਿਲਾਰ ਰਹੇ ਨਜ਼ਰ ਆ ਰਹੇ ਸਨ।

News Source link