ਇਸਲਾਮਾਬਾਦ, 23 ਜੁਲਾਈ

ਤਾਲਿਬਾਨ ਨੇ ਕਿਹਾ ਕਿ ਉਹ ਸੱਤਾ ‘ਤੇ ਏਕਾਅਧਿਕਾਰ ਨਹੀਂ ਚਾਹੁੰਦਾ ਪਰ ਉਦੋਂ ਤੱਕ ਅਫ਼ਗਾਨਿਸਤਾਨ ਵਿਚ ਸ਼ਾਂਤੀ ਨਹੀਂ ਹੋ ਸਕਦੀ ਜਦੋਂ ਤੱਕ ਰਾਸ਼ਟਰਪਤੀ ਅਸ਼ਰਫ ਗਨੀ ਨੂੰ ਸੱਤਾ ਤੋਂ ਹੱਟ ਨਹੀਂ ਜਾਂਦੇ ਤੇ ਗੱਲਬਾਤ ਰਾਹੀਂ ਦੇਸ਼ ਵਿੱਚ ਨਵੀਂ ਸਰਕਾਰ ਨਹੀਂ ਬਣ ਜਾਂਦੀ ਹੈ। ਤਾਲਿਬਾਨ ਦੇ ਬੁਲਾਰੇ ਸੁਹੇਲ ਸ਼ਾਹੀਨ ਨੇ ਇਹ ਗੱਲ ਐਸੋਸੀਏਟਡ ਪ੍ਰੈਸ ਨਾਲ ਇੰਟਰਵਿਊ ਦੌਰਾਨ ਕਹੀ ਹੈ। ਸ਼ਾਹੀਨ ਗੱਲਬਾਤ ਕਰਨ ਵਾਲੀ ਟੀਮ ਦਾ ਮੈਂਬਰ ਵੀ ਹੈ। ਉਸ ਨੇ ਕਿਹਾ ਕਿ ਗਨੀ ਦੀ ਸਰਕਾਰ ਚਲੇ ਜਾਣ ‘ਤੇ ਤਾਲਿਬਾਨ ਆਪਣੇ ਹਥਿਆਰ ਰੱਖ ਦੇਣਗੇ ਅਤੇ ਅਜਿਹੀ ਸਰਕਾਰ ਸੱਤਾ ਸੰਭਾਲੇਗੀ ਜੋ ਸੰਘਰਸ਼ ਵਿਚ ਸ਼ਾਮਲ ਸਾਰੀਆਂ ਧਿਰਾਂ ਨੂੰ ਮਨਜ਼ੂਰ ਹੋਵੇਗੀ।

News Source link