ਮੁੰਬਈ, 21 ਜੁਲਾਈ

ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੂੰ ਅਸ਼ਲੀਲ ਫਿਲਮਾਂ ਬਣਾਉਣ ਤੇ ਉਨ੍ਹ ਨੂੰ ਪੇਡ ਐਪਸ ‘ਤੇ ਪਾਉਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰਨ ਤੋਂ ਬਾਅਦ ਯੂ-ਟਿਊਬਰ ਪੁਨੀਤ ਕੌਰ ਨੇ ਸੋਸ਼ਲ ਮੀਡੀਆ ‘ਤੇ ਦਾਅਵਾ ਕੀਤਾ ਹੈ ਕਿ ਰਾਜ ਕੁੰਦਰਾ ਨੇ ਉਸ ਨੂੰ ਅਸ਼ਲੀਲ ਐਪ ਹੌਟਸ਼ਟਸ ਦੀਆਂ ਵੀਡੀਓ ਵਿੱਚ ਕੰਮ ਕਰਨ ਲਈ ਸੰਪਰਕ ਕੀਤਾ ਸੀ। ਪੁਨੀਤ ਨੇ ਆਪਣੇ ਇੰਸਟਗ੍ਰਾਮ ਵਿੱਚ ਲਿਖਿਆ ਕਿ ਰਾਜ ਕੁੰਦਰਾ ਨੇ ਉਸ ਦੇ ਵੀਡੀਓ ਦੇਖਣ ਬਾਅਦ ਉਸ ਨੂੰ ਹੌਟਸ਼ਾਟਸ ਦੇ ਵੀਡੀਓ ਵਿੱਚ ਕੰਮ ਕਰਨ ਲਈ ਸੋਸ਼ਲ ਮੀਡੀਆ ‘ਤੇ ਮੈਸੇਜ ਭੇਜਿਆ ਸੀ। ਉਸ ਨੂੰ ਪਹਿਲਾਂ ਲੱਗਿਆ ਕਿ ਇਹ ਮੈਸੇਜ਼ ਸਪੈਮ ਹੈ। ਉਸ ਨੇ ਕਿਹਾ,’ ਮੈਨੂੰ ਯਕੀਨ ਨਹੀਂ ਆ ਰਿਹਾ ਕਿ ਇਹ ਬੰਦਾ ਐਨਾ ਘਟੀਆ ਹੋ ਸਕਦਾ ਹੈ। ਅਸੀਂ ਸੋਚਿਆ ਮੈਨੂੰ ਭੇਜਿਆ ਇਸ ਦਾ ਮੈਸੇਜ਼ ਸਪੈਮ ਹੈ। ਹੇ ਰੱਬਾ ਇਸ ਬੰਦੇ ਨੂੰ ਜੇਲ੍ਹ ਵਿੱਚ ਸੜਨ ਦੇ।’

News Source link