ਨਵੀਂ ਦਿੱਲੀ, 21 ਜੁਲਾਈ

ਕਾਂਗਰਸ ਨੇਤਾ ਸ਼ਸ਼ੀ ਥਰੂਰ ਦੀ ਅਗਵਾਈ ਵਾਲੀ ਆਈਟੀ ਅਧਾਰਤ ਸੰਸਦੀ ਪੈਨਲ ਅਗਲੇ ਹਫਤੇ ਗ੍ਰਹਿ ਮੰਤਰਾਲੇ ਸਮੇਤ ਹੋਰ ਵਿਭਾਗਾਂ ਦੇ ਉੱਚ ਸਰਕਾਰੀ ਅਧਿਕਾਰੀਆਂ ਤੋਂ 28 ਜੁਲਾਈ ਨੂੰ ਪੈਗਾਸਸ ਜਾਸੂਸੀ ਕਾਂਡ ਬਾਰੇ ਪੁੱਛ ਪੜਤਾਲ ਕਰੇਗਾ। ਅੰਤਰਰਾਸ਼ਟਰੀ ਮੀਡੀਆ ਸੰਘ ਨੇ ਦਾਅਵਾ ਕੀਤਾ ਹੈ ਕਿ ਰਾਹੁਲ ਗਾਂਧੀ, ਦੋ ਕੇਂਦਰੀ ਮੰਤਰੀਆਂ, ਤ੍ਰਿਣਮੂਲ ਕਾਂਗਰਸ ਦੇ ਨੇਤਾ ਅਭਿਸ਼ੇਕ ਬੈਨਰਜੀ ਅਤੇ 40 ਦੇ ਕਰੀਬ ਪੱਤਰਕਾਰਾਂ ਸਮੇਤ ਕਈ ਕਾਂਗਰਸੀ ਨੇਤਾ ਅਜਿਹੇ ਹਨ, ਜਿਨ੍ਹਾਂ ਦੇ ਫੋਨ ਹੈਕ ਕੀਤੇ ਗਏ ਹਨ। ਸ੍ਰੀ ਥਰੂਰ ਦੀ ਅਗਵਾਈ ਵਾਲੀ ਸੂਚਨਾ ਅਤੇ ਤਕਨਾਲੋਜੀ ਬਾਰੇ 32 ਮੈਂਬਰੀ ਸੰਸਦੀ ਸਥਾਈ ਕਮੇਟੀ ਦੀ 28 ਜੁਲਾਈ ਨੂੰ ਮੀਟਿੰਗ ਹੋਣ ਵਾਲੀ ਹੈ।

News Source link