ਨਵੀਂ ਦਿੱਲੀ: ਹੁਣ ਘਰ ਬੈਠੇ ਹੀ ਡਾਕੀਏ ਰਾਹੀਂ ਆਧਾਰ ਵਿੱਚ ਮੋਬਾਈਲ ਫੋਨ ਨੰਬਰ ਅਪਡੇਟ ਕਰਾਇਆ ਜਾ ਸਕੇਗਾ। ਇੰਡੀਆ ਪੋਸਟ ਪੇਅਮੈਂਟ ਬੈਂਕ(ਆਈਪੀਪੀਬੀ) ਅਤੇ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ ਨੇ ਇਸ ਸਬੰਧੀ ਸਮਝੌਤਾ ਕੀਤਾ ਹੈ। ਇਹ ਸੇਵਾ 650 ਇੰਡੀਆ ਪੋਸਟ ਪੇਅਮੈਂਟ ਬੈਂਕ ਦੇ 1.46 ਲੱਖ ਡਾਕੀਏ ਅਤੇ ਗ੍ਰਾਮੀਣ ਡਾਕ ਸੇਵਕਾਂ ਵੱਲੋਂ ਮੁਹੱਈਆ ਕਰਵਾਈ ਜਾਵੇਗੀ। ਇਹ ਜਾਣਕਾਰੀ ਇੰਡੀਆ ਪੋਸਟ ਪੇਅਮੈਂਟ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀਈਓ ਜੇ ਵੈਂਕਟਰਾਮੂ ਨੇ ਮੰਗਲਵਾਰ ਨੂੰ ਇਕ ਬਿਆਨ ਜਾਰੀ ਕਰਕੇ ਦਿੱਤੀ। ਹਾਲ ਦੀ ਘੜੀ ਆਈਪੀਪੀਬੀ ਵੱਲੋਂ ਸਿਰਫ ਮੋਬਾਈਲ ਅਪਡੇਟ ਦੀ ਸਹੂਲਤ ਹੀ ਦਿੱਤੀ ਗਈ ਹੈ ਤੇ ਛੇਤੀ ਹੀ ਇਸ ਨੈਟਵਰਕ ਰਾਹੀਂ ਬੱਚਿਆਂ ਦੇ ਨਾਮ ਦਰਜ ਕਰਨ ਦੀ ਸਹੂਲਤ ਵੀ ਸ਼ੁਰੂ ਕੀਤੀ ਜਾਵੇਗੀ। -ਏਜੰਸੀ

News Source link