ਪ੍ਰਭੂ ਦਿਆਲ

ਸਿਰਸਾ, 20 ਜੁਲਾਈ

ਇਥੋਂ ਦੇ ਪਿੰਡ ਮੱਲੇਕਾਂ ਨੇੜੇ ਵਾਪਰੇ ਹਾਦਸੇ ਵਿੱਚ ਦੋ ਜਣਿਆਂ ਦੀ ਮੌਤ ਹੋ ਗਈ। ਮਿ੍ਤਕਾਂ ਦੀ ਪਛਾਣ ਮਲੋਟ ਵਾਸੀ ਰਾਮ ਸਿੰਘ ਤੇ ਸੁਖਪਾਲ ਵਜੋਂ ਕੀਤੀ ਗਈ ਹੈ। ਪੁਲੀਸ ਨੇ ਪੋਸਟਮਾਰਟਮ ਬਾਅਦ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਹਨ। ਜਾਣਕਾਰੀ ਅਨੁਸਾਰ ਮਲੋਟ ਵਾਸੀ ਰਾਮ ਸਿੰਘ ਤੇ ਸੁਖਪਾਲ ਟਰੈਕਟਰ ਟਰਾਲੀ ‘ਤੇ ਲੱਕੜਾਂ ਲੱਦ ਕੇ ਜਾ ਰਹੇ ਸਨ ਕਿ ਪਿੰਡ ਮੱਲੇਕਾਂ ਨੇੜੇ ਉਨ੍ਹਾਂ ਦੀ ਟਰਾਲੀ ਦਾ ਟਾਇਰ ਪੈਂਚਰ ਹੋ ਗਿਆ। ਦੋਵੇਂ ਜਣੇ ਜੈੱਕ ਲਾ ਕੇ ਟਰਾਲੀ ਦਾ ਟਾਇਰ ਖੋਲ੍ਹ ਰਹੇ ਸਨ ਕਿ ਇਸੇ ਦੌਰਾਨ ਜੈੱਕ ਤੋਂ ਟਰਾਲੀ ਥੁੜਕ ਗਈ ਤੇ ਲੱਦੀਆਂ ਲੱਕੜਾਂ ਉਨ੍ਹਾਂ ਉੱਤੇ ਆ ਡਿੱਗੀਆਂ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।

News Source link