ਨਵੀਂ ਦਿੱਲੀ, 20 ਜੁਲਾਈ

ਇਸ ਵਿੱਤੀ ਵਰ੍ਹੇ ਦੌਰਾਨ ਰੇਲਵੇ ਦੁਨੀਆ ਵਿੱਚ ਸਸਤੀ ਅਤੇ ਬਿਹਤਰੀਨ ਏਸੀ ਸਹੂਲਤ ਮੁਹੱਈਆ ਕਰਾਉਣ ਦੇ ਉਦੇਸ਼ ਤਹਿਤ ਏਸੀ 3-ਟੀਅਰ ਇਕਾਨਮੀ ਕਲਾਸ ਦੇ 800 ਕੋਚ ਚਲਾਉਣ ਦੀ ਤਿਆਰੀ ਕਰ ਰਿਹਾ ਹੈ। ਇਹ ਜਾਣਕਾਰੀ ਅਧਿਕਾਰੀਆਂ ਨੇ ਮੰਗਲਵਾਰ ਨੂੰ ਦਿੱਤੀ। ਹਾਲ ਦੀ ਘੜੀ ਅਜਿਹੇ 25 ਕੋਚ ਚਲ ਰਹੇ ਹਨ ਜਿਨ੍ਹਾਂ ਵਿੱਚ 10 ਪੱਛਮੀ ਰੇਲਵੇ, 7 ਉੱਤਰ ਕੇਂਦਰੀ ਰੇਲਵੇ, 5 ਉੱਤਰ ਪੱਛਮੀ ਰੇਲਵੇ ਅਤੇ ਤਿੰਨ ਉੱਤਰੀ ਰੇਲਵੇ ਡਿਵੀਜ਼ਨ ਵਿੱਚ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਹ ਸਸਤੇ ਹਨ ਤੇ ਇਨ੍ਹਾਂ ਦਾ ਕਿਰਾਇਆ ਮੌਜੂਦਾ ਏਸੀ 3-ਟੀਅਰ ਅਤੇ ਗੈਰ ਏਸੀ ਸਲੀਪਰ ਕਲਾਸ ਵਿਚਾਲੇ ਹੈ।-ਏਜੰਸੀ

News Source link