ਮੁੰਬਈ, 19 ਜੁਲਾਈ

ਬੌਲੀਵੁੱਡ ਅਦਾਕਾਰ ਪਰੇਸ਼ ਰਾਵਲ ਨੇ ਇੱਕ ‘ਭੁੱਲ’ ਕਬੂਲੀ ਹੈ, ਜੋ ਉਸ ਨੇ ਕੀਤੀ ਹੈ। ਅੱਜ ਇੱਥੇ ਆਈਏਐੱਨਐੱਸ ਨਾਲ ਗੱਲ ਅਦਾਕਾਰ ਨੇ ਕਰਦਿਆਂ ਕਿਹਾ, ”ਇੱਕ ਚੀਜ਼ ਮੈਂ ਕਹਿਣਾ ਚਾਹੁੰਦਾ ਹਾਂ ਕਿ ਮੈਂ ਸੋਸ਼ਲ ਮੀਡੀਆ ‘ਤੇ ਇੱਕ ‘ਭੁੱਲ’ ਕੀਤੀ ਹੈ ਪਰ ਕਦੇ-ਕਦੇ ਗਲਤੀਆਂ ਹੋ ਜਾਂਦੀਆਂ ਹਨ। ਜੇਕਰ ਤੁਸੀਂ ਝੂਠੀਆਂ ਖ਼ਬਰਾਂ ਸਾਂਝੀਆਂ ਕਰਨ ਤੋਂ ਪਹਿਲਾਂ ਪੜਤਾਲ ਨਹੀਂ ਕਰਦੇ ਤਾਂ ਤੁਸੀਂ ਇਸ ਨੂੰ ਫੈਲਾਉਣ ਵਿੱਚ ਸਹਿਯੋਗ ਕਰ ਰਹੇ ਹੋ। ਇਸ ਦੇ ਨਾਲ ਹੀ ਮੈਂ ਤੁਹਾਨੂੰ ਸਭ ਨੂੰ ਅਪੀਲ ਕਰਦਾ ਹਾਂ ਕਿ ਨਾਕਾਰਾਤਮਕ ਟਵੀਟ ਨਾ ਕਰੋ।” ਅਦਾਕਾਰ ਨੇ ਸਲਾਹ ਦਿੱਤੀ, ”ਜੇਕਰ ਤੁਹਾਨੂੰ ਮੇਰੇ ਖ਼ਿਲਾਫ਼ ਕੋਈ ਸ਼ਿਕਾਇਤ ਹੈ ਤਾਂ ਤੁਸੀਂ ਇਸ ਨੂੰ ਸਮਾਜਿਕ ਤੌਰ ‘ਤੇ ਪੋਸਟ ਕਰਨ ਦੀ ਬਜਾਏ ਮੈਨੂੰ ਮੈਸੇਜ ਕਰ ਸਕਦੇ ਹੋ। ਅਜੋਕੇ ਦੌਰ ਵਿੱਚ ਸੋਸ਼ਲ ਮੀਡੀਆ ਬੇਹੱਦ ਮਜ਼ਬੂਤ, ਸ਼ਕਤੀਸ਼ਾਲੀ ਅਤੇ ਜ਼ਰੂਰੀ ਮਾਧਿਅਮ ਹੈ, ਜਿਸ ਦਾ ਸਾਨੂੰ ਚੰਗਾ ਉਪਯੋਗ ਕਰਨਾ ਚਾਹੀਦਾ ਹੈ। ਪਦਮਸ੍ਰੀ ਜੇਤੂ ਅਦਾਕਾਰ ਨੇ ਸੋਸ਼ਲ ਮੀਡੀਆ ‘ਤੇ ਕਿਸੇ ਮੁੱਦੇ ਬਾਰੇ ਬਿਨਾਂ ਸੋਚੇ-ਸਮਝੇ ਨਤੀਜੇ ‘ਤੇ ਪਹੁੰਚਣ ਸਬੰਧੀ ਵੀ ਗੱਲ ਕੀਤੀ। ਅਦਾਕਾਰ ਅਤੇ ਲੋਕ ਸਭਾ ਦੇ ਸਾਬਕਾ ਸੰਸਦ ਮੈਂਬਰ ਨੇ ਪਿਛਲੇ ਸਾਲ ਕਰੋਨਾ ਮਹਾਮਾਰੀ ਦੌਰਾਨ ਪ੍ਰਧਾਨ ਮੰਤਰੀ ਵੱਲੋਂ ਦੇਸ਼ ਵਾਸੀਆਂ ਨੂੰ ਤਾੜੀਆਂ ਮਾਰਨ ਅਤੇ ਥਾਲੀਆਂ ਖੜ੍ਹਕਾਉਣ ਤੀ ਕੀਤੀ ਗਈ ਅਪੀਲ ਦੀ ਉਦਾਹਰਨ ਦਿੰਦਿਆਂ ਕਿਹਾ, ”ਕੁਝ ਲੋਕਾਂ ਨੇ ਇਸ ਦਾ ਮਜ਼ਾਕ ਉਡਾਇਆ ਕਿ ਥਾਲੀਆਂ ਖੜ੍ਹਕਾਉਣ ਅਤੇ ਤਾੜੀਆਂ ਵਜਾਉਣ ਤੋਂ ਕਰੋਨਾ ਡਰ ਜਾਵੇਗਾ। ਉਹ ਇਹ ਨਹੀਂ ਸਮਝੇ ਕਿ ਇਹ ਸਿਹਤ ਕਾਮਿਆਂ, ਸਫ਼ਾਈ ਕਰਮਚਾਰੀਆਂ ਅਤੇ ਪੁਲੀਸ ਬਲਾਂ ਦੀ ਹੌਸਲਾ- ਅਫਜ਼ਾਈ ਲਈ ਸੀ। ਮੈਂ ਇਹ ਕਿਸੇ ਪਾਰਟੀ ਤਰਫ਼ੋਂ ਨਹੀਂ ਕਹਿ ਰਿਹਾ ਪਰ ਇਸ ਤਰ੍ਹਾਂ ਮਜ਼ਾਕ ਉਡਾਉਣਾ ਵੀ ਚੰਗਾ ਨਹੀਂ ਲੱਗਦਾ।” ਪਰੇਸ਼ ਜਲਦੀ ਹੀ ਪ੍ਰਿਯਦਰਸ਼ਨ ਦੀ ‘ਹੰਗਾਮਾ 2’ ਵਿੱਚ ਦਿਖਾਈ ਦੇਵੇਗਾ। -ਆਈਏਐੱਨਐੱਸ

News Source link