ਵਾਸ਼ਿੰਗਟਨ, 20 ਜੁਲਾਈ

ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕੈਲੀਫੋਰਨੀਆ ਦੀ ਯਾਤਰਾ ਦੌਰਾਨ ਪਹਿਲੇ ਭਾਰਤੀ-ਅਮਰੀਕੀ ਸੰਸਦ ਮੈਂਬਰ ਦਲੀਪ ਸਿੰਘ ਸੌਂਦ ਦੇ ਨਾਮ ਵਾਲੇ ਡਾਕਘਰ ਦਾ ਦੌਰਾ ਕੀਤਾ। ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਭਾਰਤੀ ਰਾਜਦੂਤ ਨੇ ਇਸ ਡਾਕਘਰ ਦਾ ਦੌਰਾ ਕੀਤਾ ਹੈ। ਸ੍ਰੀ ਸੌਂਦ 1956 ਤੋਂ 1962 ਤੱਕ ਤਿੰਨ ਵਾਰ ਸੰਸਦ ਦੇ ਪ੍ਰਤੀਨਿਧੀ ਸਦਨ ਦੇ ਮੈਂਬਰ ਚੁਣੇ ਗਏ। ਤੱਤਕਾਲੀ ਰਾਸ਼ਟਰਪਤੀ ਜਾਰਜ ਬੁਸ਼ ਨੇ 21 ਜੁਲਾਈ 2005 ਨੂੰ ਡਾਕਘਰ ਦਾ ਨਾਮ ਸ੍ਰੀ ਸੌਂਦ ਦੇ ਨਾਮ ‘ਤੇ ਰੱਖਣ ਸਬੰਧੀ ਬਿੱਲ ‘ਤੇ ਦਸਤਖਤ ਕੀਤੇ ਸਨ। ਉਸ ਮਗਰੋਂ ਡਾਕਘਰ ਦਾ ਨਾਮ ਬਦਲਿਆ ਗਿਆ।

News Source link