ਕੋਲਕਾਤਾ, 19 ਜੁਲਾਈ

ਸੀਮਾ ਸੁਰੱਖਿਆ ਬਲ (ਬੀਐੱਸਐੱਫ) ਨੇ ਇੱਕ ਮਹਿਲਾ ਸਣੇ ਤਿੰਨ ਬੰਗਲਦੇਸ਼ੀ ਨਾਗਰਿਕਾਂ ਨੂੰ ਪੱਛਮੀ ਬੰਗਾਲ ‘ਚ ਵੱਖ-ਵੱਖ ਥਾਵਾਂ ਤੋਂ ਕਾਬੂ ਕੀਤਾ, ਜਿਹੜੇ ਗ਼ੈਰਕਾਨੂੰਨੀ ਤਰੀਕੇ ਨਾਲ ਭਾਰਤ-ਬੰਗਲਾਦੇਸ਼ ਦੀ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਬੀਐੱਸਐੱਫ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਬੰਗਲਾਦੇਸ਼ ਦੇ ਰਾਜਬਾਰੀ ਜ਼ਿਲ੍ਹੇ ਦੀ ਮਹਿਲਾ ਨੂੰ ਸੋਮਵਾਰ ਉਸ ਸਮੇਂ ਕਾਬੂ ਕੀਤਾ ਜਦੋਂ ਉਹ ਝੋਰਪਾਰਾ ਇਲਾਕੇ ‘ਚ ਗ਼ੈਰਕਾਨੂੰਨੀ ਤੌਰ ‘ਤੇ ਭਾਰਤ ‘ਚ ਦਾਖ਼ਲ ਹੋ ਰਹੀ ਸੀ। ਇਸ ਤੋਂ ਇਲਾਵਾ ਸੁਰੱਖਿਆ ਜਵਾਨਾਂ ਨੇ ਉੱਤਮ ਬਿਸਵਾਸ (30) ਅਤੇ ਵਿੱਦਿਆਧਰ ਧਾਲੀ (24), ਜੋ ਬੰਗਲਾਦੇਸ਼ ਦੇ ਖੁਲਨਾ ਦੇ ਰਹਿਣ ਵਾਲੇ ਹਨ, ਨੂੰ ਐਤਵਾਰ ਹਕੀਮਪੁਰ ਇਲਾਕੇ ‘ਚੋਂ ਗ੍ਰਿਫ਼ਤਾਰ ਕੀਤਾ ਗਿਆ। ਫੜੇ ਗਏ ਵਿਅਕਤੀਆਂ ਨੇ ਦਾਅਵਾ ਕੀਤਾ ਉਹ ਨਾਜਾਇਜ਼ ਤੌਰ ‘ਤੇ ਭਾਰਤ ‘ਚ ਦਾਖ਼ਲ ਹੋਏ ਅਤੇ ਮੁੰਬਈ ‘ਚ ਮਜ਼ਦੂਰੀ ਕਰ ਰਹੇ ਸਨ। ਅਧਿਕਾਰੀ ਨੇ ਦੱਸਿਆ ਕਿ ਜਦੋਂ ਉਹ ਬੰਗਲਾਦੇਸ਼ ਵਾਪਸ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਫੜ ਲਿਆ ਗਿਆ। ਤਿੰਨਾਂ ਨੂੰ ਸਥਾਨਕ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ ਹੈ। -ਪੀਟੀਆਈ

News Source link