ਅਮਰੀਕਾ ‘ਚ 4 ਨੂੰ ਗੋਲੀ ਮਾਰੀ

ਵਾਸ਼ਿੰਗਟਨ: ਵਾਸ਼ਿੰਗਟਨ ਡੀਸੀ ਵਿੱਚ ਨੈਸ਼ਨਲ ਪਾਰਕ ਸਟੇਡੀਅਮ ਦੇ ਬਾਹਰ ਬੇਸਬਾਲ ਖੇਡ ਨੂੰ ਮੁਅੱਤਲ ਕਰਨ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਚਾਰ ਵਿਅਕਤੀਆਂ ਨੂੰ ਗੋਲੀ ਮਾਰ ਦਿੱਤੀ ਗਈ। ਬੇਸਬਾਲ ਟੀਮ ਵਾਸ਼ਿੰਗਟਨ ਨੈਸ਼ਨਲਜ਼ ਨੇ ਸ਼ਨਿੱਚਰਵਾਰ ਰਾਤ ਨੂੰ 9.47 ਵਜੇ ਟਵੀਟ ਕੀਤਾ, ”ਨੈਸ਼ਨਲ ਪਾਰਕ ਦੇ ਥਰਡ ਬੇਸ ਗੇਟ ‘ਤੇ ਗੋਲੀਬਾਰੀ ਹੋਣ ਦੀ ਰਿਪੋਰਟ ਹੈ।” ਉਨ੍ਹਾਂ ਅੱਗੇ ਕਿਹਾ ਕਿ ਪ੍ਰਸ਼ੰਸਕ ਸਟੇਡੀਅਮ ਵਿੱਚੋਂ ਬਾਹਰ ਨਿਕਲਣ ਲਈ ਉਤਸੁਕ ਸਨ। ਸ਼ਿਨਹੂਆ ਖ਼ਬਰ ਏਜੰਸੀ ਮੁਤਾਬਕ, ਡਿਸਟਿਕ ਕੋਲੰਬੀਆ ਦੇ ਮੈਟਰੋਪੋਲੀਟਨ ਪੁਲੀਸ ਡਿਪਾਰਟਮੈਂਟ (ਐੱਮਬੀਡੀਸੀ) ਨੇ ਇਸ ਤੋਂ ਥੋੜ੍ਹੀ ਦੇਰ ਮਗਰੋਂ ਇੱਕ ਟਵੀਟ ਕੀਤਾ, ”ਸਾਊਥ ਕੈਪੀਟਲ ਸਟਰੀਟ ਦੇ ਬਲਾਕ 1500 ਵਿੱਚ ਗੋਲੀਬਾਰੀ ਦਾ ਜਵਾਬ ਦਿੱਤਾ ਗਿਆ। ਇਨ੍ਹਾਂ ਵਿੱਚੋਂ ਦੋ ਵਿਅਕਤੀਆਂ ਨੂੰ ਨੈਸ਼ਨਲ ਪਾਰਕ ਦੇ ਬਾਹਰ ਗੋਲੀ ਮਾਰੀ ਗਈ। ਜਾਂਚ ਚੱਲ ਰਹੀ ਹੈ ਅਤੇ ਹੁਣ ਕੋਈ ਖ਼ਤਰਾ ਨਹੀਂ ਹੈ।” ਇਸ ਘਟਨਾ ਮਗਰੋਂ ਬੇਸਬਾਲ ਖੇਡ ਨੂੰ ਰੱਦ ਕਰ ਦਿੱਤਾ ਗਿਆ ਹੈ। -ਆਈਏਐੱਨਐੱਸ

News Source link