ਨਵੀਂ ਦਿੱਲੀ, 19 ਜੁਲਾਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਰੋਨਾ ਰੋਕੂ ਟੀਕਾ ‘ਬਾਹੂ’ (ਬਾਂਹ) ਵਿੱਚ ਲੱਗਦਾ ਹੈ ਅਤੇ ਇਹ ਟੀਕਾ ਲਵਾਉਣ ਵਾਲੇ ‘ਬਾਹੂੁਬਲੀ’ ਹਨ। ਕਰੋਨਾ ਤੋਂ ਬਚਾਅ ਲਈ ਟੀਕਾ ਲਵਾਉਣ ਵਾਲਿਆਂ ਨੂੰ ‘ਬਾਹੂੁਬਲੀ’ ਕਰਾਰ ਦਿੰਦਿਆਂ ਸ੍ਰੀ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਕਰੋਨਾ ਖ਼ਿਲਾਫ ਲੜਾਈ ਦੌਰਾਨ ਦੇਸ਼ ‘ਚ ਹੁਣ ਤੱਕ 40 ਕਰੋੜ ਲੋਕ ‘ਬਾਹੂਬਲੀ’ ਬਣ ਚੁੱਕੇ ਹਨ। ਸੰਸਦ ਦੇ ਸੈਸ਼ਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਟੀਕਾਕਰਨ ਪ੍ਰੋਗਰਾਮ ਦੀ ਰਫ਼ਤਾਰ ਬਹੁਤ ਤੇਜ਼ੀ ਨਾਲ ਵਧਾਈ ਜਾ ਰਹੀ ਹੈ। ਇਸੇ ਦੌਰਾਨ ਟਵਿੱਟਰ ਯੂਜ਼ਰਸ ਵੱਲੋਂ ਪ੍ਰਧਾਨ ਮੰਤਰੀ ਦੇ ਬਿਆਨ ‘ਤੇ ਪ੍ਰਤੀਕਿਰਿਆ ਵੀ ਦਿੱਤੀ ਗਈ। ਇੱਕ ਟਵਿੱਟਰ ਯੂਜ਼ਰ ਨੇ ਪ੍ਰਧਾਨ ਮੰਤਰੀ ਦਾ ਬਿਆਨ ਟੈਗ ਕਰਦਿਆਂ ਲਿਖਿਆ, ‘ਇਸ ਦਾ ਮਤਲਬ ‘ਬਾਹੂਬਲੀ’ ਦੇ ਦੋ ਭਾਗ- ਡੋਜ਼-1 ਅਤੇ ਡੋਜ਼ 2 ਹਨ।’ ਇੱਕ ਹੋਰ ਟਵਿੱਟਰ ਯੂਜ਼ਰ ਨੇ ਫ਼ਿਲਮ ਬਾਹੂੁਬਲੀ ਦੇ ਇੱਕ ਕਿਰਦਾਰ ਦਾ ਹਵਾਲਾ ਦਿੰਦਿਆਂ ਲਿਖਿਆ, ‘ਕਰੋਨਾਵਾਇਰਸ ‘ਕਟੱਪਾ’ ਵਾਂਗ ਹੈ ਜੋ ਫਿਰ ਪਿੱਛੋਂ ਵਾਰ ਕਰੇਗਾ। ਅਸੀਂ ਹਕੀਕੀ ਜ਼ਿੰਦਗੀ ‘ਚ ਲਾਪ੍ਰਵਾਹ ਨਹੀਂ ਹੋ ਸਕਦੇ, ਇਸ ਦਾ ਕੋਈ ਦੂਜਾ ਭਾਗ ਨਹੀਂ ਹੈ।’ -ਪੀਟੀਆਈ

News Source link