ਅਦਿਤੀ ਟੰਡਨ

ਨਵੀਂ ਦਿੱਲੀ, 16 ਜੁਲਾਈ

ਪੰਜਾਬ ਕਾਂਗਰਸ ਵਿਚ ਵਿਚ ਹੋਣ ਵਾਲੀਆਂ ਸੰਭਾਵਿਤ ਤਬਦੀਲੀਆਂ ਬਾਰੇ ਸ੍ਰੀ ਆਨੰਦਪੁਰ ਸਾਹਿਬ ਤੋਂ ਪਾਰਟੀ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਹਾਈ ਕਮਾਂਡ ਨੂੰ ਕਿਹਾ ਹੈ ਕਿ ਪੰਜਾਬ ਪ੍ਰਗਤੀਵਾਦੀ ਅਤੇ ਧਰਮ ਨਿਰਪੱਖ ਹੈ। ਵਰਨਣਯੋਗ ਹੈ ਕਿ ਪਾਰਟੀ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਰਾਜ ਇਕਾਈ ਦਾ ਪ੍ਰਧਾਨ ਬਣਾਉਣ ਦੀਆਂ ਰਿਪੋਰਟਾਂ ਆਉਣ ਤੋਂ ਬਾਅਦ ਸ੍ਰੀ ਤਿਵਾੜੀ ਦੀ ਇਹ ਬੜੀ ਤਿੱਖੀ ਪ੍ਰਤੀਕ੍ਰਿਆ ਹੈ। ਉਨ੍ਹਾਂ ਨੇ ਰਾਜ ਇਕਾਈ ਦੀ ਪ੍ਰਧਾਨਗੀ ਕਿਸੇ ਗੈਰ ਸਿੱਖ ਨੂੰ ਸੌਂਪਣ ਦੀ ਮੰਗ ਕੀਤੀ ਹੈ।

ਸ੍ਰੀ ਤਿਵਾੜੀ ਨੇ ਪੰਜਾਬ ਦੀ ਜਨਸੰਖਿਆ ਵੇਰਵੇ ਪੇਸ਼ ਕਰਦਿਆਂ ਲੀਡਰਸ਼ਿਪ ਨੂੰ ਅਪੀਲ ਕੀਤੀ ਕਿ ਅਗਲੇ ਸਾਲ ਰਾਜ ਵਿੱਚ ਵਿਧਾਨ ਸਭਾ ਚੋਣਾਂ ਹਨ ਤੇ ਇਸ ਲਈ ਉਹ ਪਾਰਟੀ ਵਿੱਚ ਵੱਡੀ ਤਬਦੀਲੀ ਕਰਨ ਵੇਲੇ ਗੈਰ ਜੱਟ ਸਿੱਖ ਵਰਗ ਨੂੰ ਧਿਆਨ ਵਿੱਚ ਰੱਖੇ। ਉਨ੍ਹਾਂ ਅੱਜ ਸਵੇਰੇ ਪੰਜਾਬ ਦੀ ਆਬਾਦੀ ਬਾਰੇ ਗ੍ਰਾਫ਼ ਟਵੀਟ ਕਰਦਿਆਂ ਕਿਹਾ,’ ਸਿੱਖ: 57.75%, ਹਿੰਦੂ: 38.49%, ਦਲਿਤ: 31 : 94% (ਸਿੱਖ ਤੇ ਹਿੰਦੂ), ਪੰਜਾਬ ਪ੍ਰਗਤੀਸ਼ੀਲ ਤੇ ਧਰਮਨਿਰਪੱਖ ਦੋਵੇਂ ਹੈ ਪਰ ਬਰਾਬਰੀ ਸਮਾਜਿਕ ਨਿਆਂ ਦੀ ਬੁਨਿਆਦ ਹੈ।

News Source link