ਨਵੀਂ ਦਿੱਲੀ, 16 ਜੁਲਾਈ

ਭਾਰਤੀ ਮੈਡੀਕਲ ਖੋਜ ਕੌਂਸਲ (ਆਈਸੀਐੱਮਆਰ) ਨੇ ਆਪਣੇ ਇਕ ਅਧਿਐਨ ‘ਚ ਦਾਅਵਾ ਕੀਤਾ ਹੈ ਕਿ ਉੱਚ ਜੋਖਮ ਵਾਲੇ ਪੁਲੀਸ ਅਮਲੇ ਨੂੰ ਦਿੱਤੀਆਂ ਕੋਵਿਡ-19 ਵੈਕਸੀਨ ਦੀਆਂ ਦੋ ਖੁਰਾਕਾਂ ਦੂਜੀ ਲਹਿਰ (ਜਦੋਂ ਕਰੋਨਾ ਦੇ ਡੈਲਟਾ ਰੂਪ ਦਾ ਜ਼ੋਰ ਸਿਖਰ ‘ਤੇ ਸੀ) ਦੌਰਾਨ 95 ਫੀਸਦ ਮੌਤਾਂ ਨੂੰ ਰੋਕਣ ਵਿੱਚ ਸਫ਼ਲ ਰਹੀਆਂ ਹਨ। ਨੀਤੀ ਆਯੋਗ ਦੇ ਮੈਂਬਰ (ਸਿਹਤ) ਡਾ.ਵੀ.ਕੇ.ਪੌਲ ਨੇ ਕਿਹਾ ਕਿ ਇਹ ਅਧਿਐਨ ਤਾਮਿਲ ਨਾਡੂ ਵਿੱਚ ਕਰਵਾਇਆ ਗਿਆ ਸੀ ਤੇ ਇਸ ਦਾ ਮੁੱਖ ਮੰਤਵ ਕੋਵਿਡ-19 ਮੌਤਾਂ ਤੋਂ ਬਚਾਅ ਲਈ ਵੈਕਸੀਨ ਦੇ ਅਸਰ ਨੂੰ ਵੇਖਣਾ ਸੀ। ਅਧਿਐਨ ਲਈ 1,17,524 ਪੁਲੀਸ ਮੁਲਾਜ਼ਮਾਂ ਦੀ ਸਮੀਖਿਆ ਕੀਤੀ ਗਈ ਸੀ। ਇਨ੍ਹਾਂ ਵਿੱਚੋਂ 17059 ਦਾ ਟੀਕਾਕਰਨ ਹੀ ਨਹੀਂ ਹੋਇਆ ਸੀ ਜਦੋਂਕਿ 32,792 ਦੇ ਇਕ ਖੁਰਾਕ ਤੇ 67,673 ਦੇ ਦੋਵੇਂ ਖੁਰਾਕਾਂ ਲੱਗੀਆਂ ਹੋਈਆਂ ਸਨ।- ਪੀਟੀਆਈ

News Source link