ਕੋਇਟਾ, 15 ਜੁਲਾਈ

ਦੱਖਣ-ਪੱਛਮੀ ਪਾਕਿਸਤਾਨ ਵਿਚ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾ ਕੇ ਸੜਕ ਕੰਢੇ ਕੀਤੇ ਗਏ ਇਕ ਬੰਬ ਧਮਾਕੇ ਵਿਚ ਦੋ ਜਵਾਨਾਂ ਦੀ ਮੌਤ ਹੋ ਗਈ। ਇਹ ਜਾਣਕਾਰੀ ਅੱਜ ਫ਼ੌਜ ਨੇ ਦਿੱਤੀ। ਇਹ ਧਮਾਕਾ ਖੇਤਰ ਵਿਚ ਵਧਦੀ ਹਿੰਸਾ ਦਾ ਸੰਕੇਤ ਹੈ।

ਫ਼ੌਜ ਵੱਲੋਂ ਜਾਰੀ ਕੀਤੇ ਗਏ ਇਕ ਬਿਆਨ ਅਨੁਸਾਰ ਬਲੋਚਿਸਤਾਨ ਪ੍ਰਾਂਤ ਦੇ ਪਾਸਨੀ ਜ਼ਿਲ੍ਹੇ ਵਿਚ ਰਾਤ ਵੇਲੇ ਇਹ ਹਮਲਾ ਕੀਤਾ ਗਿਆ। ਇਸ ਵਿਚ ਦੱਸਿਆ ਗਿਆ ਕਿ ਧਮਾਕਾ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕਰਨ ਲਈ ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ। ਇਸ ਤੋਂ ਇਲਾਵਾ ਬਿਆਨ ਵਿਚ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ ਗਈ ਬਲਕਿ ਸਿਰਫ਼ ਇਹੀ ਕਿਹਾ ਗਿਆ ਕਿ ਇਸ ਧਮਾਕੇ ਪਿੱਛੇ ਦੁਸ਼ਮਣ ਖੁ਼ਫੀਆ ਤਾਕਤਾਂ ਦਾ ਹੱਥ ਹੈ।

ਕਿਸੇ ਵੀ ਜਥੇਬੰਦੀ ਨੇ ਅਜੇ ਤੱਕ ਇਸ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਸੁਰੱਖਿਆ ਬਲਾਂ ‘ਤੇ ਅਜਿਹੇ ਹਮਲਿਆਂ ਦਾ ਦੋਸ਼ ਛੋਟੇ ਵੱਖਵਾਦੀ ਸਮੂਹਾਂ ‘ਤੇ ਆਉਂਦਾ ਰਿਹਾ ਹੈ ਜੋ ਕਿ ਇਸਲਾਮਾਬਾਦ ਵਿਚ ਕੇਂਦਰ ਸਰਕਾਰ ਤੋਂ ਆਜ਼ਾਦੀ ਦੀ ਮੰਗ ਨੂੰ ਲੈ ਕੇ ਜੋ ਲੰਬੇ ਸਮੇਂ ਤੋਂ ਅਤਿਵਾਦੀ ਗਤੀਵਿਧੀਆਂ ਚਲਾ ਰਹੇ ਹਨ। ਤਾਲਿਬਾਨ ਵਿਚ ਪਾਕਿਸਤਾਨੀ ਤਾਲਿਬਾਨ ਤੇ ਇਸਲਾਮਿਕ ਸਟੇਟ ਸਮੂਹ ਦੀ ਮੌਜੂਦਗੀ ਵੀ ਹੈ।

ਹਾਲਾਂਕਿ, ਪਾਕਿਸਤਾਨ ਕਹਿੰਦਾ ਹੈ ਕਿ ਉਸ ਨੇ ਬਲੋਚਿਸਤਾਨ ਵਿਚ ਅਤਿਵਾਦ ਦਾ ਖ਼ਾਤਮਾ ਕਰ ਦਿੱਤਾ ਹੈ ਪਰ ਪਿਛਲੇ ਕੁਝ ਮਹੀਨਿਆਂ ਵਿਚ ਪ੍ਰਾਂਤ ਵਿਚ ਸੁਰੱਖਿਆ ਬਲਾਂ ‘ਤੇ ਅਜਿਹੇ ਹਮਲੇ ਵਧੇ ਹਨ। ਇਸ ਪ੍ਰਾਂਤ ਦੀ ਸਰਹੱਦ ਇਰਾਨ ਤੇ ਅਫ਼ਗਾਨਿਸਤਾਨ ਦੇ ਨਾਲ ਲੱਗਦੀ ਹੈ। -ਏਪੀ

News Source link