ਪ੍ਰਭੂ ਦਿਆਲ

ਸਿਰਸਾ, 16 ਜੁਲਾਈ

ਹਰਿਆਣਾ ਦੇ ਡਿਪਟੀ ਸਪੀਕਰ ਰਣਵੀਰ ਗੰਗਵਾ ਦੀ ਕਾਰ ਦੇ ਸ਼ੀਸ਼ੇ ਭੰਨਣ ਦੇ ਦੋਸ਼ ਵਿੱਚ ਦੇਸ਼ਧ੍ਰੋਹ ਦੀਆਂ ਧਾਰਾਵਾਂ ਤਹਿਤ ਪੰਜ ਕਿਸਾਨਾਂ ਨੂੰ ਜੇਲ੍ਹ ਭੇਜੇ ਜਾਣ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਨੇ ਭਲਕੇ 17 ਜੁਲਾਈ ਨੂੰ ਜ਼ਿਲ੍ਹਾ ਪੁਲੀਸ ਕਪਤਾਨ ਦਫ਼ਤਰ ਨੂੰ ਘੇਰਨ ਦਾ ਐਲਾਨ ਕੀਤਾ ਹੈ। ਕਿਸਾਨਾਂ ਨੂੰ ਰੋਕਣ ਲਈ ਪੁਲੀਸ ਨੇ ਮਿੰਨੀ ਸਕੱਤਰੇਤ ਨੂੰ ਜਾਂਦੇ ਸਾਰੇ ਰਾਹ ਭਾਰੀ ਬੈਰੀਕੇਡਿੰਗ ਲਾ ਕੇ ਸੀਲ ਕਰ ਦਿੱਤੇ ਹਨ। ਸਿਰਸਾ ਸ਼ਹਿਰ ਦੇ ਦਾਖ਼ਲ ਪੁਆਇੰਟਾਂ ‘ਤੇ ਵੀ ਬੈਰੀਕੇਡਿੰਗ ਕਰ ਦਿੱਤੀ ਗਈ ਹੈ। ਕਿਸਾਨਾਂ ਨੂੰ ਮਿੰਨੀ ਸਕੱਤਰੇਤ ਪੁੱਜਣ ਤੋਂ ਰੋਕਣ ਲਈ ਪੁਲੀਸ ਦੀਆਂ ਵਾਧੂ ਕੰਪਨੀਆਂ ਨੂੰ ਬੁਲਾਇਆ ਗਿਆ ਹੈ।

News Source link