ਟੋਕੀਓ: ਭਾਰਤੀ ਕਿਸ਼ਤੀ ਚਾਲਕ ਵਿਸ਼ਣੂ ਸਰਵਨਨ ਤੇ ਨੇਤਰਾ ਕੁਮਾਨਨ ਨੂੰ ਅੱਜ ਆਪਣੀਆਂ ਕਿਸ਼ਤੀਆਂ ਮਿਲ ਗਈਆਂ ਹਨ, ਜਿਨ੍ਹਾਂ ਦੀ ਵਰਤੋਂ ਉਹ 23 ਜੁਲਾਈ ਨੂੰ ਸ਼ੁਰੂ ਹੋਣ ਜਾ ਰਹੀਆਂ ਟੋਕੀਓ ਓਲੰਪਿਕ ਖੇਡਾਂ ਦੇ ਲੇਜ਼ਰ ਕਲਾਸ ਸਮਾਗਮ ਵਿੱਚ ਕਰਨਗੇ। ਸਪੋਰਟਸ ਅਥਾਰਿਟੀ ਆਫ਼ ਇੰਡੀਆ (ਸਾਈ) ਨੇ ਹਾਨੇਡਾ ਹਵਾਈਅੱਡੇ ‘ਤੇ ਪੁੱਜੀਆਂ ਕਿਸ਼ਤੀਆਂ ਦੀ ਤਸਵੀਰ ਜਾਰੀ ਕੀਤੀ ਹੈ। ਤਸਵੀਰ ਵਿੱਚ ਨੇਤਰਾ ਤੇ ਵਿਸ਼ਣੂ ਨੂੰ ਤਿਆਰੀਆਂ ‘ਚ ਜੁਟੇ ਦਿਖਾਈ ਦੇ ਰਹੇ ਹਨ। ਇਹ ਦੋਵੇਂ ਅਤੇ ਵਰੁਣ ਠੱਕਰ ਤੇ ਗਣਪਤੀ ਚੇਂਗੱਪਾ ਦੀ ਜੋੜੀ ਮੰਗਲਵਾਰ ਨੂੰ ਟੋਕੀਓ ਪਹੁੰਚਣ ਵਾਲੇ ਭਾਰਤ ਦੇ ਪਹਿਲੇ ਖਿਡਾਰੀ ਹਨ। -ਪੀਟੀਆਈ

News Source link