ਨਵੀਂ ਦਿੱਲੀ, 15 ਜੁਲਾਈ

ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਭਾਰਤ ਵਿੱਚ ਡਰੋਨਾਂ ਦੀ ਵਰਤੋਂ ਨੂੰ ਸੁਖਾਲਾ ਬਣਾਉਣ ਦੇ ਇਰਾਦੇ ਨਾਲ ਨੇਮਾਂ ਦਾ ਖਰੜਾ ਜਾਰੀ ਕੀਤਾ ਹੈ, ਜੋ ਕਿ ‘ਭਰੋਸੇ, ਸਵੈ-ਤਸਦੀਕ ਤੇ ਬਿਨਾਂ ਆਗਿਆ ਅਯੋਗ ਦਾਖ਼ਲੇ ਦੀ ਨਿਗਰਾਨੀ’ ਉੱਤੇ ਅਧਾਰਿਤ ਹੋਵੇਗਾ। ਨਵੇਂ ਨੇਮ ਨੋਟੀਫਾਈ ਹੋਣ ਮਗਰੋਂ ਅਨਮੈਨਡ ਏਅਰਕ੍ਰਾਫ਼ਟ ਸਿਸਟਮ ਨੇਮ 2021 ਦੀ ਥਾਂ ਲੈਣਗੇ। ਜਨ ਸਾਧਾਰਨ ਨੂੰ ਖਰੜਾ ਨੇਮਾਂ ਬਾਰੇ ਆਪਣੇ ਇਤਰਾਜ਼/ਉਜਰ/ਸੁਝਾਅ ਦਰਜ ਕਰਵਾਉਣ ਲਈ 5 ਅਗਸਤ ਤੱਕ ਦਾ ਸਮਾਂ ਦਿੱਤਾ ਗਿਆ ਹੈ। ਖਰੜਾ ਨੇਮਾਂ ‘ਚ ਇਹ ਗੱਲ ਵੀ ਸਾਫ਼ ਕੀਤੀ ਗਈ ਹੈ ਕਿ ਭਾਰਤ ਵਿੱਚ ਰਜਿਸਟਰਡ ਵਿਦੇਸ਼ੀ ਕੰਪਨੀਆਂ ਦੇ ਡਰੋਨ ਅਪਰੇਸ਼ਨਾਂ ‘ਤੇ ਕੋਈ ਪਾਬੰਦੀ ਨਹੀਂ ਹੋਵੇਗੀ।ਅਧਿਕਾਰਤ ਬਿਆਨ ਮੁਤਾਬਕ ‘ਡਰੋਨ ਨੇਮ, 2021’ ਦੇ ਖਰੜੇ ਵਿੱਚ ਦੇਸ਼ ‘ਚ ਡਰੋਨਾਂ ਨੂੰ ਅਪਰੇਟ ਕਰਨ ਲਈ ਭਰੇ ਜਾਂਦੇ ਫਾਰਮਾਂ ਦੀ ਗਿਣਤੀ ਘਟਾ ਕੇ ਛੇ ਕਰ ਦਿੱਤੀ ਗਈ ਹੈ। –ਏਜੰਸੀ

News Source link