ਰਮੇਸ਼ ਭਾਰਦਵਾਜ
ਲਹਿਰਾਗਾਗਾ, 15ਜੁਲਾਈ

ਨੇੜਲੇ ਪਿੰਡ ਸੰਗਤਪੁਰਾ ‘ਚ ਖੇਤ ਮਜ਼ਦੂਰ ਯੂਨੀਅਨ ਨੇ ਪੰਜਾਬ ਸਰਕਾਰ ਵਲੋਂ ਮਜ਼ਦੂਰਾਂ ਲਈ ਕਰਜ਼ਾ ਮੁਆਫ਼ੀ ਦੇ ਐਲਾਨ ਨੂੰ ਕੋਝਾ ਮਜ਼ਾਕ ਕਰਾਰ ਦਿੰਦੇ ਹੋਏ ਵੋਟਾਂ ਲੈਣ ਲਈ ਗੱਦੀਆਂ ‘ਤੇ ਕਾਬਜ਼ ਹੋਣ ਦੀ ਚਾਲ ਕਰਾਰ ਦਿੱਤਾ ਹੈ। ਜਥੇਬੰਦੀ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਤੇ ਸੂਬਾ ਕਮੇਟੀ ਮੈਂਬਰ ਹਰਭਗਵਾਨ ਸਿੰਘ ਮੂਨਕ ਤੇ ਗੋਪੀ ਸਿੰਘ ਕੱਲਰਭੈਣੀ ਨੇ ਕਿਹਾ ਕਿ ਅੱਜ ਜਦੋਂ ਕਾਂਗਰਸ ਸਰਕਾਰ ਦੇ ਮੰਤਰੀ ਮਜ਼ਦੂਰਾਂ ਕੋਲ ਵੋਟਾਂ ਮੰਗਣ ਲਈ ਗੇੜੇ ਮਾਰ ਰਹੇ ਹਨ ਤਾਂ ਉਨ੍ਹਾਂ ਨੂੰ ਮੰਗਾਂ ਸਬੰਧੀ ਤਿੱਖੇ ਸੁਆਲ ਕਰਨੇ ਚਾਹੀਦੇ ਹਨ। ਇਸ ਮੌਕੇ ਮਜ਼ਦੂਰਾਂ ਨੇ 9 ਅਗਸਤ ਨੂੰ ਪਟਿਆਲਾ ਦੇ ਧਰਨੇ ਵਿੱਚ ਪਰਿਵਾਰਾਂ ਸਮੇਤ ਜਾਣ ਦਾ ਫੈਸਲਾ ਕੀਤਾ। ਮੀਟਿੰਗ ਗੁਰਮੀਤ ਸਿੰਘ ਸ਼ੇਰਗੜ,ਬਲਵਿੰਦਰ ਸਿੰਘ ਕੱਲਰ ਭੈਣੀ ,ਲੀਲਾ ਸਿੰਘ ਢੀਂਡਸਾ ,ਬਲਦੇਵ ਸਿੰਘ ਛਾਹੜ,ਮਿੱਠੂ ਸਿੰਘ ਤੇ ਭੋਲਾ ਸਿੰਘ ਸੰਗਤ ਪੁਰਾ ਅਤੇ ਜੰਗੀਰ ਸਿੰਘ ਗੰਢੂਆਂ ਸ਼ਾਮਲ ਹੋਏ ।

News Source link