ਦਪਿੰਦਰ ਮੰਟਾ
ਮੰਡੀ, 15 ਜੁਲਾਈ

ਪੰਜਾਬ ਦੇ ਪਟਿਆਲਾ ਨੰਬਰ ਵਾਲੇ ਐੱਸਯੂਵੀ ‘ਚ ਸਵਾਰ ਚਾਰ ਨੌਜਵਾਨਾਂ ਨੂੰ ਅੱਜ ਕੁੱਲੂ ਜ਼ਿਲ੍ਹੇ ਦੇ ਮਨਾਲੀ ਨੇੜੇ ਕੁੱਝ ਲੋਕਾਂ ‘ਤੇ ਹਮਲਾ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲੀਸ ਅਨੁਸਾਰ ਮੁਲਜ਼ਮ ਪੀਬੀ 11 ਸੀਐੱਫ 0123) ਵਾਲੇ ਵਾਹਨ ਵਿੱਚ ਸਵਾਰ ਹੋ ਕੇ ਮਨਾਲੀ ਬੱਸ ਅੱਡੇ ਤੋਂ ਰੰਗੜੀ ਖੇਤਰ ਜਾ ਰਹੇ ਸਨ। ਮੁਲਜ਼ਮਾਂ ਨੇ ਬੀਬੀਐੱਮਬੀ ਰੈਸਟ ਹਾਊਸ ਨੇੜੇ ਇਕ ਹੋਰ ਵਾਹਨ ਨੂੰ ਓਵਰਟੇਕ ਕਰਕੇ ਆਪਣੀ ਗੱਡੀ ਸੜਕ ਦੇ ਵਿਚਕਾਰ ਖੜ੍ਹੀ ਕਰਕੇ ਟਰੈਫਿਕ ਜਾਮ ਦਿੱਤਾ। ਜਦੋਂ ਕਾਰ ਚਾਲਕ ਨੂੰ ਗੱਡੀ ਨੂੰ ਹਟਾਉਣ ਲਈ ਕਿਹਾ ਗਿਆ ਤਾਂ ਚਾਰੋਂ ਮੁਲਜ਼ਮ ਵਾਹਨ ਤੋਂ ਬਾਹਰ ਨਿਕਲ ਗਏ ਅਤੇ ਕਥਿਤ ਤੌਰ ‘ਤੇ ਲੋਕਾਂ ਉੱਤੇ ਨੰਗੀ ਤਲਵਾਰ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਕੁੱਲੂ ਐੱਸਪੀ ਗੁਰਦੇਵ ਚੰਦ ਸ਼ਰਮਾ ਨੇ ਦੱਸਿਆ ਕਿ ਮੁਲਜ਼ਮ ਰਵਿੰਦਰ, ਦਲਬੀਰ ਸਿੰਘ, ਅਮਨਦੀਪ ਸਿੰਘ ਅਤੇ ਜਸਰਾਜ, ਜੋ ਸਾਰੇ ਸੰਗਰੂਰ ਦੇ ਵਸਨੀਕ ਹਨ, ਨੂੰ ਆਈਪੀਸੀ ਦੀ ਧਾਰਾ 147, 148, 149, 323 ਅਤੇ 506 ਅਤੇ ਆਰਮਜ਼ ਐਕਟ ਦੀ 25 ਦੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।

News Source link