ਨਵੀਂ ਦਿੱਲੀ, 16 ਜੁਲਾਈ

ਦਿੱਲੀ ਹਾਈ ਕੋਰਟ ਨੇ ਵੀਰਵਾਰ ਨੂੰ ਕਿਹਾ ਕਿ ਸੱਤ ਡਾਕਟਰ ਐਸੋਸੀੲੇਸ਼ਨਾਂ ਦੀ ਬਾਬਾ ਰਾਮਦੇਵ ਵੱਲੋਂ ਐਲੋਪੈਥੀ ਇਲਾਜ ਸਬੰਧੀ ਕੀਤੀਆਂ ਇਤਰਾਜ਼ਯੋਗ ਟਿੱਪਣੀਆਂ ਖ਼ਿਲਾਫ਼ ਪਟੀਸ਼ਨ ‘ਤੇ 19 ਜੁਲਾਈ ਨੂੰ ਸੁਣਵਾਈ ਕਰੇਗੀ। ਜ਼ਿਕਰਯੋਗ ਹੈ ਕਿ ਰਾਮਦੇਵ ਨੇ ਚੱਲ ਰਹੀ ਕਰੋਨਾ ਮਹਾਮਾਰੀ ਦੌਰਾਨ ਐਲੋਪੈਥੀ ਇਲਾਜ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ। ਡਾਕਟਰ ਐਸੋਸੀਏਸ਼ਨਾਂ ਨੇ ਰਾਮਦੇਵ ਦੀਆਂ ਟਿੱਪਣੀਆਂ ‘ਤੇ ਇਤਰਾਜ਼ ਪ੍ਰਗਟਾਉਂਦਿਆਂ ਉਸ ‘ਤੇ ਐਲੋਪੈਥੀ ਇਲਾਜ ਬਾਰੇ ਗੁੰਮਾਰਹਕੁਨ ਜਾਣਕਾਰੀ ਫੈਲਾਉਣ ਦਾ ਦੋਸ਼ ਲਾਇਆ ਸੀ। ਜਸਟਿਸ ਹਰੀ ਸ਼ੰਕਰ ਨੇ ਐਸੋਸੀਏਸ਼ਨਾਂ ਦੇ ਵਕੀਲਾਂ ਨੂੰ ਉਕਤ ਮਾਮਲੇ ਸਬੰਧੀ ਵੀਡੀਓ ਪੇਸ਼ ਕਰਨ ਲਈ ਦੀ ਹਦਾਇਤ ਕੀਤੀ ਹੈ। -ਏਜੰਸੀ

News Source link