ਵਾਰਾਣਸੀ, 15 ਜੁਲਾਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਾਪਾਨ ਨੂੰ ਭਾਰਤ ਦਾ ਭਰੋਸੇਯੋਗ ਮਿੱਤਰ ਕਰਾਰ ਦਿੱਤਾ ਹੈ। ਇੱਥੇ ਜਾਪਾਨ ਦੀ ਮਦਦ ਨਾਲ ਬਣੇ ਕੌਮਾਂਤਰੀ ਕੋਆਪਰੇਸ਼ਨ ਅਤੇ ਕਨਵੈਨਸ਼ਨ ਸੈਂਟਰ-ਰੁਦਰਾਕਸ਼ ਦੇ ਉਦਘਾਟਨ ਮਗਰੋਂ ਸ੍ਰੀ ਮੋਦੀ ਨੇ ਕਿਹਾ ਕਿ ਕਰੋਨਾ ਮਹਾਮਾਰੀ ਦੌਰਾਨ ਜਦੋਂ ਪੂਰੇ ਆਲਮ ‘ਚ ਖੜ੍ਹੋਤ ਆ ਗਈ ਸੀ ਤਾਂ ਕਾਸ਼ੀ ‘ਚ ਅਨੁਸ਼ਾਸਨ ਬਰਕਰਾਰ ਸੀ ਅਤੇ ਇੱਥੇ ਵਿਕਾਸ ਅਤੇ ਸਿਰਜਣਾ ਦਾ ਪ੍ਰਵਾਹ ਲਗਾਤਾਰ ਚੱਲ ਰਿਹਾ ਸੀ। ਉਨ੍ਹਾਂ ਕਿਹਾ ਕਿ ‘ਰੁਦਰਾਕਸ਼’ ਸਿਰਜਣਾ ਅਤੇ ਗਤੀਸ਼ੀਲਤਾ ਦਾ ਹੀ ਨਤੀਜਾ ਹੈ। ਮੋਦੀ ਨੇ ਆਪਣੇ ਸਾਬਕਾ ਜਾਪਾਨੀ ਹਮਰੁਤਬਾ ਸ਼ਿੰਜੋ ਐਬੇ ਵੱਲੋਂ ਇਸ ਪ੍ਰਾਜੈਕਟ ਲਈ ਪਾਏ ਯੋਗਦਾਨ ਨੂੰ ਵੀ ਯਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਸ਼ੀ ਦੇ ਕਨਵੈਨਸ਼ਨ ਸੈਂਟਰ ਵਾਂਗ ਕੁਝ ਹਫ਼ਤੇ ਪਹਿਲਾਂ ਗੁਜਰਾਤ ‘ਚ ਜ਼ੈੱਨ ਗਾਰਡਨ ਅਤੇ ਕੈਜ਼ੇਨ ਅਕੈਡਮੀ ਦਾ ਵੀ ਉਦਘਾਟਨ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ, ‘ਜੇਕਰ ਰੁਦਰਾਕਸ਼ ਜਾਪਾਨ ਵੱਲੋਂ ਭਾਰਤ ਨੂੰ ਦਿੱਤਾ ਗਿਆ ‘ਪਿਆਰ ਦਾ ਹਾਰ’ ਹੈ ਤਾਂ ਜ਼ੈੱਨ ਗਾਰਡਨ ਦੋਵਾਂ ਮੁਲਕਾਂ ਵਿਚਾਲੇ ‘ਪਿਆਰ ਦੀ ਖ਼ੁਸ਼ਬੋ’ ਵੰਡ ਰਿਹਾ ਹੈ।’ -ਪੀਟੀਆਈ

News Source link