ਨਵੀਂ ਦਿੱਲੀ, 14 ਜੁਲਾਈ ਭਾਰਤੀ ਥਲ ਸੈਨਾ ਨੇ ਅੱਜ ਕਿਹਾ ਹੈ ਕਿ ਪੂਰਬੀ ਲੱਦਾਖ ਦੇ ਉਨ੍ਹਾਂ ਇਲਾਕਿਆਂ ‘ਤੇ ਕਬਜ਼ਾ ਕਰਨ ਲਈ ਭਾਰਤੀ ਜਾਂ ਚੀਨੀ ਪੱਖ ਵੱਲੋਂ ਕੋਈ ਕੋਸ਼ਿਸ਼ ਨਹੀਂ ਕੀਤੀ ਗਈ, ਜਿਨ੍ਹਾਂ ਤੋਂ ਉਹ ਫਰਵਰੀ ਵਿਚ ਪਿੱਛੇ ਹਟੇ ਸਨ ਅਤੇ ਖਿੱਤੇ ਵਿਚ ਟਕਰਾਅ ਦੇ ਬਾਕੀ ਮਾਮਲਿਆਂ ਵਿਚ ਦੋਵੇਂ ਧਿਰਾਂ ਮੁੱਦੇ ਨੂੰ ਸੁਲਝਾਉਣ ਲਈ ਗੱਲਬਾਤ ਕਰ ਰਹੇ ਹਨ। ਥਲ ਸੈਨਾ ਨੇ ਕਿਹਾ ਕਿ ਉਹ ਖੇਤਰ ਵਿੱਚ ਜਵਾਨਾਂ ਦੀ ਗਿਣਤੀ ਸਣੇ ਪੀਐੱਲਏ ਦੀਆਂ ਸਰਗਰਮੀਆਂ ‘ਤੇ ਨਜ਼ਰ ਰੱਖ ਰਹੀ ਹੈ। ਹਾਲ ਹੀ ਵਿੱਚ ਮੀਡੀਆ ਵਿੱਚ ਖਬਰ ਆਈ ਸੀ ਕਿ ਚੀਨੀ ਫ਼ੌਜ ਨੇ ਪੂਰਬੀ ਲੱਦਾਖ ਦੇ ਕਈ ਇਲਾਕਿਆਂ ‘ਤੇ ਅਸਲ ਕੰਟਰੋਲ ਰੇਖਾ ਨੂੰ ਮੁੜ ਪਾਰ ਕਰ ਲਿਆ ਹੈ ਤੇ ਦੋਵਾਂ ਧਿਰਾਂ ਵਿਚਾਲੇ ਘੱਟੋ ਘੱਟ ਇਕ ਵਾਰ ਝੜਪ ਹੋ ਚੁੱਕੀ ਹੈ। ਥਲ ਸੈਨਾ ਨੇ ਇਨ੍ਹਾਂ ਖ਼ਬਰਾਂ ਦਾ ਖੰਡਨ ਕੀਤਾ ਹੈ।

News Source link