ਨਵੀਂ ਦਿੱਲੀ, 14 ਜੁਲਾਈ

ਆਟੋ ਉਦਯੋਗਿਕ ਸੰਸਥਾ ਐੱਸਆਈਏਐੱਮ ਨੇ ਬੁੱਧਵਾਰ ਨੂੰ ਕਿਹਾ ਕਿ ਦੇਸ਼ ਵਿੱਚ ਵੱਧ ਰਹੀਆਂ ਤੇਲ ਕੀਮਤਾਂ ਦਾ ਆਟੋਮੋਬਾਈਲ ਉਦਯੋਗ ‘ਤੇ ਮਾੜਾ ਅਸਰ ਪਵੇਗਾ ਅਤੇ ਮਹਿੰਗਾਈ ਵਧਣ ਕਾਰਨ ਵਾਹਨਾਂ ਦੀ ਮੰਗ ਵਿੱਚ ਕਮੀ ਆਵੇਗੀ। ਸੁਸਾਇਟੀ ਆਫ ਇੰਡੀਅਨ ਆਟੋਮੋਬਾਈਲ ਮੈਨੂਫੈਕਚਰਰਜ਼ (ਐੱਸਆਈਏਐੱਮ) ਨੇ ਸਰਕਾਰ ਨੂੰ ਮੰਗ ਅਧਾਰਿਤ ਨੀਤੀ ਦੀ ਥਾਂ ਫਿੱਟਨੈੱਸ ਅਧਾਰਿਤ ਸਕਰੈਪ ਨੀਤੀ ਦਾ ਵੀ ਸੁਝਾਅ ਦਿੱਤਾ। ਐੱਸਆਈਏਐੱਮ ਪ੍ਰਧਾਨ ਕੈਨਿਚੀ ਆਯੂਕਾਵਾ ਨੇ ਵਰਚੁਅਲ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਕਿਹਾ, ”ਵਧ ਰਹੀਆਂ ਤੇਲ ਕੀਮਤਾਂ ਦਾ ਸਾਡੇ ਉਦਯੋਗ ‘ਤੇ ਮਾੜਾ ਅਸਰ ਪਵੇਗਾ, ਜੋ ਮੰਦਭਾਗਾ ਹੈ। ਸਾਨੂੰ ਨਹੀਂ ਪਤਾ ਕਿ ਇਹ ਸਥਿਤੀ ਕਿੰਨਾ ਚਿਰ ਬਣੀ ਰਹੇਗੀ, ਪਰ ਅਸੀਂ ਉਮੀਦ ਕਰਦੇ ਹਾਂ ਕਿ ਤੇਲ ਕੀਮਤਾਂ ਜਲਦ ਤੋਂ ਜਲਦ ਘੱਟ ਹੋਣਗੀਆਂ।” ਉਨ੍ਹਾਂ ਨੇ ਪੈਟਰੋਲ ਦੀਆਂ ਕੀਮਤਾਂ 100 ਰੁਪਏ ਪ੍ਰਤੀ ਲਿਟਰ ਤੇ ਡੀਜ਼ਲ ਦੀਆਂ 90 ਰੁਪਏ ਪ੍ਰਤੀ ਲਿਟਰ ਤੋਂ ਪਾਰ ਹੋਣ ‘ਤੇ ਕਿਹਾ ਕਿ ਇਸ ਨਾਲ ਦੇਸ਼ ਦੇ ਆਟੋ ਮੋਬਾਈਲ ਉਦਯੋਗ ‘ਤੇ ਮਾੜਾ ਅਸਰ ਪਵੇਗਾ।

News Source link