ਦਾਹੋਦ, 14 ਜੁਲਾਈ

ਗੁਜਰਾਤ ਦੇ ਦਾਹੋਦ ਜ਼ਿਲ੍ਹੇ ਵਿੱਚ 23 ਸਾਲ ਦੀ ਕਬਾਇਲੀ ਔਰਤ ਨੂੰ ਨਿਰਵਸਤਰ ਕਰਨ ਅਤੇ ਪਰੇਡ ਕਰਵਾਉਣ ਦੇ ਦੋਸ਼ ਹੇਠ ਬੁੱਧਵਾਰ ਨੂੰ ਉਸ ਦੇ ਪਤੀ ਸਮੇਤ ਘੱਟੋ-ਘੱਟ 19 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਔਰਤ ‘ਤੇ ਕਿਸੇ ਹੋਰ ਵਿਅਕਤੀ ਨਾਲ ਭੱਜਣ ਦਾ ਦੋਸ਼ ਸੀ। ਇਸ ਹੈਰਾਨੀਜਨਕ ਘਟਨਾ ਦੀ ਵੀਡੀਓ ਵਾਇਰਲ ਹੋਣ ਮਗਰੋਂ ਸੂਬੇ ਦੇ ਮਹਿਲਾ ਕਮਿਸ਼ਨ ਨੇ ਨੋਟਿਸ ਲੈਂਦਿਆਂ ਜ਼ਿਲ੍ਹਾ ਪੁਲੀਸ ਤੋਂ ਰਿਪੋਰਟ ਮੰਗੀ ਹੈ। ਧਨਪੁਰ ਥਾਣੇ ਦੇ ਸਬ-ਇੰਸਪੈਕਟਰ ਬੀਐੱਮ ਪਟੇਲ ਨੇ ਕਿਹਾ ਕਿ ਇਸ ਸਬੰਧੀ ਮੰਗਲਵਾਰ ਨੂੰ ਕੇਸ ਦਰਜ ਕੀਤਾ ਗਿਆ ਸੀ। ਔਰਤ ਦੇ ਪਤੀ ਅਤੇ 18 ਹੋਰਨਾਂ (ਜਿਨ੍ਹਾਂ ਵਿੱਚ ਜ਼ਿਆਦਾਤਰ ਉਸ ਦੇ ਰਿਸ਼ਤੇਦਾਰ ਹਨ) ਨੂੰ ਬੁੱਧਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਮਾਮਲਾ 6 ਜੁਲਾਈ ਦਾ ਹੈ, ਜੋ ਧਨਪੁਰ ਤਹਿਸੀਲ ਦੇ ਖਜੂਰੀ ਪਿੰਡ ਨਾਲ ਸਬੰਧਿਤ ਹੈ।

News Source link