ਜਗਮੋਹਨ ਸਿੰਘ

ਘਨੌਲੀ, 14 ਜੁਲਾਈ

ਪਿੰਡ zwnj;ਅਹਿਮਦਪੁਰ ਨੇੜੇ ਭਾਖੜਾ ਨਹਿਰ ਦੇ ਪੁਲ ਤੋਂ ਥੋੜ੍ਹੀ ਦੂਰ ਪਿੰਡ ਨਵਾਂ ਮਲਿਕਪੁਰ ਰੋਡ ‘ਤੇ ਅੱਜ ਸਵੇਰੇ ਇੱਕ ਇਨੋਵਾ ਕਾਰ ਭਾਖੜਾ ਨਹਿਰ ਵਿੱਚ ਡਿੱਗ ਗਈ। ਪੁਲੀਸ ਨੇ ਗੋਤਾਖੋਰਾਂ ਦੀ ਮੱਦਦ ਨਾਲ ਕਾਰ ਬਰਾਮਦ ਕਰ ਲਈ ਹੈ, ਪਰ ਕਾਰ ਡਰਾਈਵਰ ਦਾ ਕੋਈ ਸੁਰਾਗ਼ ਨਹੀਂ ਮਿਲਿਆ। ਪੁਲੀਸ ਚੌਕੀ ਘਨੌਲੀ ਦੇ ਇੰਚਾਰਜ ਰਣਬੀਰ ਸਿੰਘ ਸੰਧੂ ਨੇ ਦੱਸਿਆ ਕਿ ਗੱਡੀ ਵਿੱਚ ਚਾਲਕ ਮੌਜੂਦ ਨਹੀਂ ਸੀ। ਉਨ੍ਹਾਂ ਦੱਸਿਆ ਕਿ ਵਾਹਨ (ਨੰਬਰ ਐਚਪੀ24ਡੀ-2400) ਵਿੱਚੋਂ ਬਰਾਮਦ ਹੋਏ ਦਸਤਾਵੇਜ਼ਾਂ ਮਗਰੋਂ ਪਤਾ ਚੱਲਿਆ ਕਿ ਕਾਰ ਸੁਭਾਸ਼ ਗਰਗ (51) ਪੁੱਤਰ ਗੀਤਾ ਰਾਮ ਵਾਸੀ ਮਕਾਨ ਨੰਬਰ 1 ਸਵਾਰਘਾਟ, ਜ਼ਿਲ੍ਹਾ ਬਿਲਾਸਪੁਰ ਦੀ ਸੀ। ਉਨ੍ਹਾਂ ਦੱਸਿਆ ਕਿ ਡਰਾਈਵਰ ਸੁਭਾਸ਼ ਗਰਗ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਠੇਕੇਦਾਰੀ ਕਰਦਾ ਸੀ ਅਤੇ ਉਸ ਦਾ ਹਿਮਾਚਲ ਪ੍ਰਦੇਸ਼ ਵਿੱਚ ਨਾਲਾਗੜ੍ਹ ਨੇੜੇ ਇੱਕ ਸਟੋਨ ਕਰੱਸ਼ਰ ਵੀ ਹੈ। ਉਹ ਕੰਮ ਦੇ ਸਿਲਸਿਲੇ ਵਿੱਚ ਰੂਪਨਗਰ ਵੱਲ ਜਾ ਰਿਹਾ ਸੀ ਤੇ ਅਹਿਮਦਪੁਰ ਨੇੜੇ ਇਹ ਘਟਨਾ ਵਾਪਰ ਗਈ।

News Source link