ਨਵੀਂ ਦਿੱਲੀ, 14 ਜੁਲਾਈ

ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਹੈ ਕਿ ਅਫ਼ਗਾਨਿਸਤਾਨ ਦਾ ਭਵਿੱਖ ਉਸ ਦਾ ਅਤੀਤ ਨਹੀਂ ਹੋ ਸਕਦਾ ਹੈ। ਤਾਲਿਬਾਨ ਵੱਲੋਂ ਅਫ਼ਗਾਨਿਸਤਾਨ ਦੇ ਵੱਡੇ ਹਿੱਸੇ ‘ਤੇ ਕਬਜ਼ੇ ਦੀ ਘਟਨਾਵਾਂ ਦਰਮਿਆਨ ਜੈਸ਼ੰਕਰ ਨੇ ਸ਼ੰਘਾਈ ਤਾਲਮੇਲ ਸੰਗਠਨ (ਐੱਸਸੀਓ) ਦੀ ਅਹਿਮ ਬੈਠਕ ‘ਚ ਕਿਹਾ ਕਿ ਦੁਨੀਆ ਹਿੰਸਾ ਅਤੇ ਤਾਕਤ ਰਾਹੀਂ ਸੱਤਾ ਹਥਿਆਉਣ ਖ਼ਿਲਾਫ਼ ਹੈ। ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ਦਾ ਭਵਿੱਖ ਉਸ ਦਾ ਅਤੀਤ ਨਹੀਂ ਹੋ ਸਕਦਾ ਹੈ। ਅਫ਼ਗਾਨਿਸਤਾਨ ਬਾਰੇ ਐੱਸਸੀਓ ਵਿਦੇਸ਼ ਮੰਤਰੀਆਂ ਦੇ ਸੰਪਰਕ ਗਰੁੱਪ ਦੀ ਦੁਸ਼ਾਂਬੇ ‘ਚ ਬੈਠਕ ਦੌਰਾਨ ਆਪਣੇ ਸੰਬੋਧਨ ‘ਚ ਉਨ੍ਹਾਂ ਜ਼ੋਰ ਦਿੱਤਾ ਕਿ ਅਫ਼ਗਾਨਿਸਤਾਨ ਦੇ ਗੁਆਂਢੀਆਂ ਨੂੰ ‘ਅਤਿਵਾਦ, ਵੱਖਵਾਦ ਅਤੇ ਕੱਟੜਵਾਦ’ ਤੋਂ ਕੋਈ ਖ਼ਤਰਾ ਨਾ ਹੋਵੇ।

News Source link