ਨਵੀਂ ਦਿੱਲੀ, 13 ਜੁਲਾਈ

ਦਿੱਲੀ ਹਾਈ ਕੋਰਟ ਨੇ ਮੌਜੂਦਾ ਕਾਰਡਧਾਰਕਾਂ ਨੂੰ ਨਵਾਂ ਆਧਾਰ ਕਾਰਡ ਨੰਬਰ ਜਾਰੀ ਕਰਨ ਦੀ ਵਿਧੀ ਅਤੇ ਪ੍ਰਕਿਰਿਆ ਸਬੰਧੀ ਪਟੀਸ਼ਨ ‘ਤੇ ਅੱਜ ਕੇਂਦਰ ਅਤੇ ਯੂਆਈਡੀਏਆਈ ਤੋਂ ਜਵਾਬ ਮੰਗਿਆ ਹੈ। ਜਸਟਿਸ ਰੇਖਾ ਪਾਲੀ ਨੇ ਇਹ ਨੋਟਿਸ ਕਾਰੋਬਾਰੀ ਰਾਜਨ ਅਰੋੜਾ ਵੱਲੋਂ ਪਾਈ ਪਟੀਸ਼ਨ ‘ਤੇ ਜਾਰੀ ਕੀਤਾ ਹੈ। ਅਰੋੜਾ ਨੇ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਉਸ ਨੂੰ ਸ਼ੱਕ ਹੈ ਕਿ ਉਸ ਦੇ ਆਧਾਰ ਕਾਰਡ ਨੰਬਰ ਨਾਲ ਛੇੜ-ਛਾੜ ਕੀਤੀ ਗਈ ਹੈ, ਜਿਸ ਵਿੱਚ ਉਸ ਦੀ ਨਿੱਜੀ ਜਾਣਕਾਰੀ ਸੀ। ਉਸ ਨੇ ਪਟੀਸ਼ਨ ਵਿੱਚ ਅਦਾਲਤ ਤੋਂ ਭਾਰਤੀ ਵਿਸ਼ੇਸ਼ ਪਛਾਣ-ਪੱਤਰ ਅਥਾਰਟੀ (ਯੂਆਈਡੀਏਆਈ) ਨੂੰ ਨਵਾਂ ਆਧਾਰ ਨੰਬਰ ਜਾਰੀ ਕਰਨ ਅਤੇ ਨਿੱਜਤਾ ਦੇ ਮੌਲਿਕ ਅਧਿਕਾਰ ਦੀ ਸੁਰੱਖਿਆ ਤੇ ਇਸ ਦੀ ਰੋਕਥਾਮ ਲਈ ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ।

News Source link