ਮੁੰਬਈ, 13 ਜੁਲਾਈ

ਇੱਥੇ ਉਪਨਗਰੀ ਦੇ ਬੋਰੀਵਾਲੀ ਵਿੱਚ ਮੰਗਲਵਾਰ ਸਾਜਰੇ 61 ਸਾਲਾ ਔਰਤ ਦੀ ਛੇ ਮੰਜ਼ਿਲਾ ਇਮਾਰਤ ਤੋਂ ਡਿੱਗਣ ਕਾਰਨ ਮੌਤ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਪੀੜਤ ਦੀ ਪਛਾਣ ਮਾਇਆ ਜੈਸ਼ੰਕਰ ਸਿੰਘ ਵਜੋਂ ਹੋਈ ਹੈ, ਜੋ ਬੋਰੀਵਾਲੀ (ਪੂਰਬੀ) ਵਿੱਚ ਸੰਕਰਮਨ ਸ਼ਿਬਿਰ ਇਮਾਰਤ ਦੀ ਛੱਤ ਤੋਂ ਡਿੱਗ ਗਈ। ਉਸ ਦੀ ਲਾਸ਼ ਨੂੰ ਉਥੋਂ ਦੇ ਵਸਨੀਕਾਂ ਨੇ ਪਛਾਣਿਆ ਅਤੇ ਉਸ ਦੇ ਪੁੱਤਰ ਨੂੰ ਜਾਣਕਾਰੀ ਦਿੱਤੀ, ਜੋ ਸੁੱਤਾ ਪਿਆ ਸੀ। ਉਨ੍ਹਾਂ ਦੱਸਿਆ ਕਿ ਉਹ ਮਾਨਸਿਕ ਰੋਗੀ ਸੀ ਅਤੇ ਪਹਿਲਾਂ ਵੀ ਕਈ ਵਾਰ ਬਿਨਾਂ ਦੱਸੇ ਘਰੋਂ ਚਲੀ ਗਈ ਸੀ। ਪੁਲੀਸ ਨੇ ਇਸ ਕੇਸ ਨੂੰ ਹਾਦਸੇ ਵਜੋਂ ਦਰਜ ਕੀਤਾ ਹੈ। -ਪੀਟੀਆਈ

News Source link