ਨਿੱਜੀ ਪੱਤਰ ਪ੍ਰੇਰਕ

ਜਲੰਧਰ, 11 ਜੁਲਾਈ

ਪੰਜਾਬ ਦੇ ਚੀਫ਼ ਕੋਚ ਹਾਕੀ ਓਲੰਪੀਅਨ ਰਾਜਿੰਦਰ ਸਿੰਘ (ਜੂਨੀਅਰ) ਅਨੁਸਾਰ ਹਾਕੀ ਦੀ ਖੇਡ ਦੀ ਤਰੱਕੀ ਲਈ ਮਾਪਿਆਂ ਦੀ ਸ਼ਮੂਲੀਅਤ ਜ਼ਰੂਰੀ ਹੈ। ਹਾਲ ਹੀ ਵਿੱਚ ਨਿਯੁਕਤ ਕੀਤੇ ਮੁੱਖ ਹਾਕੀ ਕੋਚ ਪੰਜਾਬ ਓਲੰਪੀਅਨ ਰਾਜਿੰਦਰ ਸਿੰਘ (ਜੂਨੀਅਰ) ਨੇ ਹਾਕੀ ਨੂੰ ਉਤਸ਼ਾਹਿਤ ਕਰਨ ਦੇ ਮਿਸ਼ਨ ਤਹਿਤ ਅੱਜ ਨਕੋਦਰ ਇਲਾਕੇ ਪਿੰਡ ਸ਼ਰੀਂਹ ਦਾ ਦੌਰਾ ਕੀਤਾ। ਉਨ੍ਹਾਂ ਇਸ ਮੌਕੇ ਸਰੀਂਹ ਸਣੇ ਆਲੇ-ਦੁਆਲੇ ਪਿੰਡਾਂ ਦੇ ਤਕਰੀਬਨ ਉਭਰ ਰਹੇ ਹਾਕੀ ਦੇ 200 ਤੋਂ ਵੱਧ ਖਿਡਾਰੀਆਂ ਅਤੇ ਉਨ੍ਹਾਂ ਮਾਪਿਆਂ ਦੇ ਇਕੱਠ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਹਾਕੀ ਦੀ ਅਸਲ ਨਰਸਰੀ ਪਿੰਡਾਂ ਵਿੱਚ ਹੀ ਹੈ ਤੇ ਇਸ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਹਾਕੀ ਦੀ ਖੇਡ ਦੀ ਤਰੱਕੀ ਲਈ ਮਾਪਿਆਂ ਦੀ ਸ਼ਮੂਲੀਅਤ ਜ਼ਰੂਰੀ ਹੈ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਉਹ ਵੱਧ ਤੋਂ ਵੱਧ ਸਮਾਂ ਆਪਣੇ ਬੱਚਿਆਂ ਨਾਲ ਖੇਡ ਮੈਦਾਨਾਂ ਵਿੱਚ ਬਤੀਤ ਕਰਨ।

News Source link