ਸਰਬਜੀਤ ਸਿੰਘ ਭੰਗੂ

ਪਟਿਆਲਾ, 12 ਜੁਲਾਈ

ਰਾਜ ਦੇ ਸਰਕਾਰੀ ਡਾਕਟਰਾਂ ਦੇ ਐਨਪੀਏ ਸਬੰਧੀ ਛੇਵੇਂ ਤਨਖਾਹ ਕਮਿਸ਼ਨ ਦੇ ਵਿਰੋਧ ਵਿੱਚ ਪੰਜਾਬ ਸਟੇਟ ਮੈਡੀਕਲ ਐਂਡ ਡੈਂਟਲ ਟੀਚਰਜ਼ ਐਸੋਸੀਏਸ਼ਨ ਪੰਜਾਬ ਵਲੋਂ ਲਏ ਫੈਸਲੇ ਅਨੁਸਾਰ ਅੱਜ ਸਰਕਾਰੀ ਮੈਡੀਕਲ ਅਤੇ ਡੈਂਟਲ ਕਾਲਜ ਪਟਿਆਲਾ ਦੀ ਸਮੂਹ ਫੈਕਲਟੀ ਵਲੋਂ ਰੋਸ ਪ੍ਰਗਟ ਕੀਤਾ ਗਿਆ ਤੇ ਮੁਕੰਮਲ ਤੌਰ ‘ਤੇ ੳਪੀਡੀ ਅਤੇ ਅਪਰੇਸ਼ਨ ਥੀਏਟਰ ਸੇਵਾਵਾਂ ਸਮੇਤ ਵਿਦਿਆਰਥੀਆਂ ਦੀਆਂ ਕਲਾਸਾਂ ਵੀ ਬੰਦ ਰੱਖੀਆਂ ਗਈਆਂ ਪਰ ਐਮਰਜੈਂਸੀ, ਇਨਡੋਰ, ਕੋਵਿਡ ਮਹਾਮਾਰੀ, ਐਮਰਜੈਂਸੀ, ਮੈਡੀਕੋ-ਲੀਗਲ ਅਤੇ ਪੋਸਟ-ਮਾਰਟਮ ਨਾਲ ਸਬੰਧਤ ਸੇਵਾਵਾਂ ਵਿੱਚ ਵਿਘਨ ਨਹੀਂ ਪੈਣ ਦਿੱਤਾ ਗਿਆ। ਇਸ ਰੋਸ ਪਰਦਰਸ਼ਨ ਦੌਰਾਨ ਮੈਡੀਕਲ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਦਫਤਰ ਦੇ ਬਾਹਰ ਰੈਲੀ ਕਰਕੇ ਸਰਕਾਰ ਅਤੇ ਤਨਖਾਹ ਕਮਿਸ਼ਨ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ ਤੇ ਸੰਗਰੂਰ ਹਾਈਵੇਅ ਵੀ ਜਾਮ ਕੀਤਾ ਗਿਆ।

ਜਥੇਬੰਦੀ ਦੇ ਜਨਰਲ ਸਕੱਤਰ ਡੀ ਐਸ ਭੂੱਲਰ ਤੇ ਹੋਰ ਡਾਕਟਰ ਆਗੂਆਂ ਨੇ ਮੰਗ ਕੀਤੀ ਗਈ ਕਿ ਮਰੀਜ਼ਾਂ ਅਤੇ ਵਿਦਿਆਰਥੀਆਂ ਦੇ ਭਲੇ ਹਿੱਤ ਪੰਜਾਬ ਭਰ ਦੇ ਸਰਕਾਰੀ ਡਾਕਟਰਾਂ ਦੇ ਐਨ.ਪੀ.ਏ. ਸਬੰਧੀ ਮਸਲੇ ਨੂੰ ਜਲਦ ਹੱਲ ਕੀਤਾ ਜਾਵੇ। ਇਸ ਦੌਰਾਨ ਕੈਬਨਿਟ ਮੰਤਰੀ ਓ.ਪੀ. ਸੋਨੀ ਵਲੋਂ ਡਾਕਟਰਾਂ ਨੂੰ ਧਮਕੀਆਂ ਭਰੇ ਲਹਿਜ਼ੇ ਵਿੱਚ ਹੜਤਾਲ ਸਬੰਧੀ ਚਿਤਾਵਨੀ ਦੇਣ ਦੀ ਵੀ ਨਿਖੇਧੀ ਕੀਤੀ ਗਈ।

News Source link