ਨਵੀਂ ਦਿੱਲੀ, 8 ਜੁਲਾਈ

ਸਿਹਤ ਮੰਤਰੀ ਮਨਸੁੱਖ ਮੰਡਾਵੀਆ ਅੱਜ ਨਵੇਂ ਕੇਂਦਰੀ ਮੰਤਰੀ ਮੰਡਲ ਦੀ ਪਹਿਲੀ ਬੈਠਕ ਤੋਂ ਬਾਅਦ ਪੱਤਰਕਾਰਾਂ ਕਾਰਨ ਗੱਲਬਾਤ ਦੌਰਾਨ ਚਰਚਾ ਵਿਚ ਆਏ। ਪੱਤਰਕਾਰਾਂ ਨੇ ਉਨ੍ਹਾਂ ਤੋਂ ਪੁੱਛਿਆ ਕਿ ਉਨ੍ਹਾਂ ਨੂੰ ਅੱਜ ਟਵਿੱਟਰ ਉਤੇ ਉਨ੍ਹਾਂ ਦੇ ਬੋਲਣ ਅਤੇ ਭਾਸ਼ਾ ਵਿਚ ਮੁਹਾਰਤ ਨਾ ਹੋਣ ਕਾਰਨ ਟਰੌਲ ਕੀਤਾ ਗਿਆ। ਇਸ ਉਤੇ ਮੰਤਰੀ ਨੇ ਹੱਸ ਕੇ ਕਿਹਾ ਕਿ ਉਹ ਇਸ ਮਾਮਲੇ ਉਤੇ ਕੋਈ ਟਿੱਪਣੀ ਨਹੀਂ ਕਰਨਗੇ। ਦੂਜੇ ਪਾਸੇ ਆਗੂਆਂ ਨੇ ਕਿਹਾ ਕਿ ਮੰਤਰੀ ਦਾ ਉਸ ਦੇ ਵਿਭਾਗ ਦੀ ਕਾਰਗੁਜ਼ਾਰੀ ਦੇ ਹਿਸਾਬ ਨਾਲ ਮੁਲਾਂਕਣ ਕਰਨਾ ਚਾਹੀਦਾ ਹੈ ਤੇ ਅੰਗਰੇਜ਼ੀ ਭਾਸ਼ਾ ਵਿਚ ਮੁਹਾਰਤ ਨਾ ਹੋਣ ਕਾਰਨ ਮਜ਼ਾਕ ਦਾ ਪਾਤਰ ਨਹੀਂ ਬਣਾਉਣਾ ਚਾਹੀਦਾ।

News Source link