ਕੋਟਾ (ਰਾਜਸਥਾਨ), 8 ਜੁਲਾਈ

ਰਾਜਸਥਾਨ ਦੇ ਝਾਲਾਵਾੜ ਵਿਚ ਘਰ ਦੇ ਬਾਹਰ ਸੌਂ ਰਹੇ ਇਕੋ ਪਰਿਵਾਰ ਦੇ ਪੰਜ ਮੈਂਬਰਾਂ ਨੂੰ ਇਕ ਡੰਪਰ ਨੇ ਦਰੜ ਦਿੱਤਾ। ਇਹ ਜਾਣਕਾਰੀ ਅੱਜ ਪੁਲੀਸ ਅਧਿਕਾਰੀਆਂ ਨੇ ਦਿੱਤੀ। ਮ੍ਰਿਤਕਾਂ ਵਿਚ ਤਿੰਨ ਬੱਚੇ ਵੀ ਸ਼ਾਮਲ ਹਨ। ਇਹ ਹਾਦਸਾ ਮੰਡਾਵਰ ਪੁਲੀਸ ਥਾਣਾ ਖੇਤਰ ਅਧੀਨ ਪੈਂਦੀ ਤਿੰਨ ਧਾਰ ਸੜਕ ‘ਤੇ ਸਥਿਤ ਗੋਰਖਲਾਲ ਵਿਚ ਵਾਪਰਿਆ। ਪੁਲੀਸ ਨੇ ਡੰਪਰ ਦੇ ਡਰਾਈਵਰ ਨੂੰ ਹਿਰਾਸਤ ਵਿਚ ਲੈ ਲਿਆ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਵਾਰਿਸਾਂ ਹਵਾਲੇ ਕਰ ਦਿੱਤੀਆਂ। ਮ੍ਰਿਤਕਾਂ ਦੀ ਪਛਾਣ ਸੁਰੇਸ਼ ਭੀਲ (44), ਉਸ ਦੀ ਪਤਨੀ ਸੀਤਾਬਾਈ (40) ਅਤੇ ਉਨ੍ਹਾਂ ਦੇ ਤਿੰਨ ਬੱਚਿਆਂ ਨਿਰਮਲਾ (11), ਪਵਨ (7) ਤੇ ਕਮਲੇਸ਼ (5) ਵਜੋਂ ਹੋਈ ਹੈ।-ਪੀਟੀਆਈ

News Source link