ਨਵੀਂ ਦਿੱਲੀ, 8 ਜੁਲਾਈ

ਨਵੀਂ ਮੋਦੀ ਕੈਬਨਿਟ ਨੇ ਅੱਜ ਕਰੋਨਾ ਮਹਾਮਾਰੀ ਤੋਂ ਨਿਜਾਤ ਦਿਵਾਉਣ ਲਈ ਵੱਡਾ ਪੈਕੇਜ ਐਲਾਨਿਆ ਹੈ। ਮੋਦੀ ਸਰਕਾਰ ਨੇ 23, 100 ਕਰੋੜ ਦੇ ਹੰਗਾਮੀ ਸਿਹਤ ਪੈਕੇਜ ਦਾ ਐਲਾਨ ਕੀਤਾ ਹੈ। ਕੇਂਦਰੀ ਮੰਤਰੀ ਅਨੁਰਾਗ ਠਾਕੁਰ, ਨਰਿੰਦਰ ਤੋਮਰ ਤੇ ਮਨਸੁੱਖ ਮੰਡਾਵੀਆ ਨੇ ਮੀਟਿੰਗ ਤੋਂ ਬਾਅਦ ਕਿਹਾ ਕਿ ਹੰਗਾਮੀ ਸਿਹਤ ਪੈਕੇਜ ਤੋਂ ਇਲਾਵਾ ਇਕ ਲੱਖ ਕਰੋੜ ਰੁਪਏ ਮੰਡੀਆਂ ਜ਼ਰੀਏ ਕਿਸਾਨਾਂ ਤਕ ਪੁੱਜਦਾ ਕੀਤਾ ਜਾਵੇਗਾ। ਮੋਦੀ ਮੰਤਰੀ ਮੰਡਲ ਦੇ ਵਿਸਥਾਰ ਤੇ ਫੇਰਬਦਲ ਤੋਂ ਬਾਅਦ ਅੱਜ ਸ਼ਾਮ ਪਹਿਲੀ ਕੈਬਨਿਟ ਮੀਟਿੰਗ ਹੋਈ। ਵੀਡੀਓ ਕਾਨਫਰੰਸ ਜ਼ਰੀਏ ਹੋਈ ਮੀਟਿੰਗ ਵਿਚ ਕਿਸਾਨ, ਕਰੋਨਾ ਤੇ ਹੋਰ ਮੁੱਦਿਆਂ ‘ਤੇ ਚਰਚਾ ਕੀਤੀ ਗਈ।

News Source link