ਜੋਗਿੰਦਰ ਸਿੰਘ ਮਾਨ

ਮਾਨਸਾ, 8 ਜੁਲਾਈ

ਲਗਾਤਾਰ ਪੰਜ ਦਿਨਾਂ ਤੋਂ ਤਕਨੀਕੀ ਨੁਕਸ ਕਾਰਨ ਬੰਦ ਬਣਾਂਵਾਲਾ ਤਾਪ ਘਰ ਦਾ ਯੂਨਿਟ ਨੰਬਰ-1 ਅੱਜ ਵੀ ਨਾ ਚੱਲ ਸਕਿਆ, ਸਗੋਂ ਇਸ ਦਾ ਕੱਲ੍ਹ ਤੋਂ ਮੱਧਮ ਹੋਇਆ ਯੂਨਿਟ ਨੰਬਰ-2 ਅੱਜ ਵੀ ਆਪਣੀ ਸਮਰੱਥਾ ਤੋਂ ਅੱਧੀ ਬਿਜਲੀ ਪੈਦਾ ਕਰ ਰਿਹਾ ਹੈ, ਜਿਸ ਦੇ ਕਿਸੇ ਵੇਲੇ ਵੀ ਬੰਦ ਹੋਣ ਦਾ ਘੁੱਗੂ ਵੱਜ ਸਕਦਾ ਹੈ। ਬੇਸ਼ੱਕ ਤਾਪ ਘਰ ਦੇ ਪ੍ਰਬੰਧਕਾਂ ਨੇ ਬਾਹਰੋਂ ਤਕਨੀਕੀ ਮਾਹਿਰਾਂ ਅਤੇ ਇੰਜਨੀਅਰਾਂ ਤੋਂ ਇਸ ਦੇ ਯੂਨਿਟ ਨੰਬਰ-1 ਨੂੰ ਦੋ ਵਾਰ ਲਾਈਨ ਅੱਪ ਕਰਵਾ ਲਿਆ ਹੈ, ਪਰ ਉਸ ਵੱਲੋਂ ਬਿਜਲੀ ਸਪਲਾਈ ਪੈਦਾ ਨਾ ਕਰਨਾ ਇਸ ਵੇਲੇ ਦੀ ਸਭ ਤੋਂ ਔਖੀ ਔਕੜ ਬਣੀ ਹੋਈ ਹੈ।

News Source link