ਦੁਬਈ: ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਤਾਜ਼ਾ ਆਈਸੀਸੀ ਟੀ-20 ਦਰਜਾਬੰਦੀ ਵਿੱਚ ਪੰਜਵੇਂ ਦਰਜੇ ‘ਤੇ ਕਾਇਮ ਹੈ ਜਦਕਿ ਬੱਲੇਬਾਜ਼ ਕੇ.ਐੱਲ ਰਾਹੁਲ ਇੱਕ ਦਰਜਾ ਉਪਰ ਛੇਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਕੋਹਲੀ 762 ਅੰਕਾਂ ਨਾਲ ਇੰਗਲੈਂਡ ਦੇ ਡੇਵਿਡ ਮਲਾਨ (888 ਅੰਕ), ਆਸਟਰੇਲੀਆ ਦੇ ਆਰੋਨ ਫਿੰਚ (830), ਪਾਕਿਸਤਾਨ ਦੇ ਬਾਬਰ ਆਜ਼ਮ (828) ਅਤੇ ਨਿਊਜ਼ੀਲੈਂਡ ਦੇ ਡੇਪੋਨ ਕੋਨਵੇ (774) ਤੋਂ ਪਿੱਛੇ ਹੈ। ਰਾਹੁਲ 743 ਅੰਕਾਂ ਨਾਲ ਛੇਵੇਂ ਦਰਜੇ ‘ਤੇ ਹੈ। ਭਾਰਤ ਦਾ ਕੋਈ ਵੀ ਗੇਂਦਬਾਜ਼ ਅਤੇ ਹਰਫਨਮੌਲਾ ਸਿਖਰਲੇ 10 ਖਿਡਾਰੀਆਂ ਦੀ ਸੂਚੀ ਵਿੱਚ ਸ਼ਾਮਲ ਨਹੀਂ ਹੈ। -ਪੀਟੀਆਈ

News Source link