ਰਵੇਲ ਸਿੰਘ ਭਿੰਡਰ

ਪਟਿਆਲਾ, 7 ਜੁਲਾਈ

ਤਲਵੰਡੀ ਸਾਬੋ ਥਰਮਲ ਪਲਾਂਟ ਦੇ ਤੀਜੇ ਯੂਨਿਟ ਦਾ ਉਤਪਾਦਨ ਵੀ ਅੱਧਾ ਰਹਿ ਗਿਆ ਹੈ। ਨਿੱਜੀ ਖੇਤਰ ਦੇ ਇਸ 1980 ਮੈਗਾਵਾਟ ਦੀ ਸਮੱਰਥਾ ਵਾਲੇ ਪਲਾਂਟ ਦਾ ਕੁੱਲ ਉਤਪਾਦਨ ਘੱਟ ਕੇ ਸਵਾ ਤਿੰਨ ਸੌ ਮੈਗਾਵਾਟ ਦੇ ਹੀ ਕਰੀਬ ਰਹਿ ਗਿਆ ਹੈ। ਇਸ ਦੇ ਦੋ ਯੂਨਿਟ ਪਹਿਲਾਂ ਹੀ ਬੰਦ ਹਨ। ਭਾਵੇਂ ਦੋ ਨੰਬਰ ਯੂਨਿਟ 660 ਮੈਗਾਵਾਟ ਸਮਰਥਾ ਆਧਾਰਿਤ ਹੈ ਪਰ ਸੂਤਰਾਂ ਦਾ ਕਹਿਣਾ ਹੈ ਕਿ ਕਿਸੇ ਤਕਨੀਕੀ ਨੁਕਸ ਕਰਕੇ ਇਸ ਦੀ ਪੈਦਾਵਾਰ ਮਨਫ਼ੀ ਹੋ ਰਹੀ ਹੈ ਤੇ ਅੱਜ ਦੁਪਹਿਰ ਤੱਕ ਇਸ ਦੀ ਪੈਦਾਵਾਰ ਘੱਟਕੇ ਇੱਕ ਵਾਰ ਅੱਧਿਓਂ ਵੀ ਘੱਟ 325 ਮੈਗਵਾਟ ਹੀ ਰਹਿ ਗਈ ਸੀ। ਪਾਵਰਕੌਮ ਵੱਲੋਂ ਤਲਵੰਡੀ ਸਾਬੋ ਪਲਾਂਟ ਨੂੰ ਕੱਲ੍ਹ ਯੂਨਿਟਾਂ ਦੀ ਬੰਦੀ ਦੇ ਮਾਮਲੇ ‘ਤੇ ਜੁਰਮਾਨੇ ਦਾ ਨੋਟਿਸ ਵੀ ਭੇਜਿਆ ਗਿਆ ਹੈ। ਇਹ ਨੋਟਿਸ ਤਿੰਨ ਨੰਬਰ ਯੂਨਿਟ ਦੇ ਮਾਮਲੇ ‘ਚ ਭੇਜਿਅ ਗਿਆ ਸੀ ਪਰ ਪਾਵਰਕੌਮ ਦੇ ਮੁੱਖ ਦਫ਼ਤਰ ਦੇ ਸੂਤਰਾਂ ਦਾ ਕਹਿਣਾ ਹੈ ਕਿ ਪਾਵਰ ਮੈਨੇਜਮੈਂਟ ਵੱਲੋਂ ਹੁਣ ਕਈ ਦਿਨਾਂ ਤੋਂ ਬੰਦ ਇੱਕ ਨੰਬਰ ਯੂਨਿਟ ਸਬੰਧੀ ਵੀ ਤਲਵੰਡੀ ਸਾਬੋ ਪਲਾਂਟ ਨੂੰ ਨੋਟਿਸ ਭੇਜਿਆ ਜਾਵੇਗਾ। ਪਾਵਰ ਮੈਨੇਜਮੈਂਟ ਤਲਵੰਡੀ ਸਾਬੋ ਪਲਾਂਟ ਦੇ ਰਵਈਏ ਤੋਂ ਕਾਫੀ ਨਾਖੁਸ਼ ਹੈ। ਤਲਵੰਡੀ ਸਾਬੋ ਪਲਾਂਟ ਵੱਲੋਂ ਮੁੱਖ ਦਫ਼ਤਰ ਨਾਲ ਤਾਲਮੇਲ ਰੱਖਣ ਤੋਂ ਵੀ ਗੁਰੇਜ ਕੀਤਾ ਜਾ ਰਿਹਾ ਹੈ। ਸੀਐੱਮਡੀ ਏ.ਵੇਣੂ ਪ੍ਰਸਾਦ ਮੁਤਾਬਿਕ ਉਮੀਦ ਹੈ ਕਿ ਦੋਵੇਂ ਬੰਦ ਯੂਨਿਟਾਂ ਨੂੰ ਜਲਦੀ ਚਲਾ ਲਿਆ ਜਾਵੇਗਾ।

News Source link